Headlines

ਟਰੰਪ ਰਾਸ਼ਟਰਪਤੀ ਲਈ ਰਿਪਬਲਿਕਨ ਉਮੀਦਵਾਰ ਨਾਮਜ਼ਦ-ਸੈਨੇਟਰ ਜੇਡੀ ਵੈਂਸ ਉਪ-ਰਾਸ਼ਟਰਪਤੀ ਉਮੀਦਵਾਰ ਬਣਾਏ

ਮਿਲਵਾਕੀ -ਸਾਬਕਾ ਰਾਸ਼ਟਰਪਚੀ ਡੋਨਾਲਡ ਟਰੰਪ ਉਪਰ ਕਾਤਲਾਨਾ ਹਮਲੇ ਦੇ 48 ਘੰਟੇ ਬਾਦ ਰਿਪਬਲਿਕਨ ਪਾਰਟੀ ਨੇ ਉਹਨਾਂ ਨੂੰ ਆਗਾਮੀ ਰਾਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਸੈਨੇਟਰ ਜੇਡੀ ਵੈਂਸ ਜੋ ਪਹਿਲਾਂ ਟਰੰਪ ਦੇ ਵਿਰੋਧੀ ਸਨ ਨੂੰ ਉਪ-ਰਾਸ਼ਟਰਪਤੀ ਵਜੋਂ ਟਰੰਪ ਦਾ ਸਾਥੀ ਬਣਾਇਆ ਗਿਆ ਹੈ।
ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਲੀਗੇਟਾਂ ਨੇ ਸਾਬਕਾ ਰਾਸ਼ਟਰਪਤੀ ਨੂੰ ਰੋਲ-ਕਾਲ ਵੋਟ ਰਾਹੀਂ ਨਾਮਜ਼ਦ ਕੀਤਾ ਗਿਆ।
ਸਾਬਕਾ ਰਾਸ਼ਟਰਪਤੀ ਦੇ ਬੇਟੇ ਐਰਿਕ ਟਰੰਪ ਨੇ ਫਲੋਰੀਡਾ ਡੈਲੀਗੇਸ਼ਨ ਇਜਲਾਸ ਦੌਰਾਨ ਬੋਲਦਿਆਂ ਕਿਹਾ ਕਿ ਅਮਰੀਕਾ ਦਾ ਸਭ ਤੋਂ ਮਹਾਨ ਰਾਸ਼ਟਰਪਤੀ, ਜੋ ਹੁਣ ਤੱਕ ਹੈ  ਅਤੇ ਉਹ ਹੈ ਡੋਨਾਲਡ ਜੇ. ਟਰੰਪ।
ਮਿਸਟਰ ਵੈਂਸ, ਜੋ ਕਿ ਇੱਕ ਵਾਰ ਮਿਸਟਰ ਟਰੰਪ ਦਾ ਆਲੋਚਕ ਸੀ ਪਰ ਜਦੋਂ ਉਹ 2022 ਵਿੱਚ ਸੈਨੇਟ ਲਈ ਚੋਣ ਲੜਿਆ ਤਾਂ ਉਸਨੇ ਆਪਣਾ ਮਨ ਬਦਲ ਲਿਆ।
ਟਰੰਪ ਨੇ ਸੋਮਵਾਰ ਨੂੰ ਆਪਣੇ  ਸੋਸ਼ਲ ਪਲੇਟਫਾਰਮ ‘ਤੇ ਉਪ-ਰਾਸ਼ਟਰਪਤੀ ਦੀ ਚੋਣ ਵੈਂਸ ਦੇ ਨਾਮ ਦਾ ਐਲਾਨ ਕੀਤਾ। ਉਹਨਾਂ ਕਿਹਾ ਹੈ ਕਿ
“ਲੰਬੀ ਵਿਚਾਰ-ਵਟਾਂਦਰੇ ਅਤੇ ਸੋਚਣ ਤੋਂ ਬਾਅਦ, ਅਤੇ ਕਈ ਹੋਰਾਂ ਦੀਆਂ ਸ਼ਾਨਦਾਰ ਪ੍ਰਤਿਭਾਵਾਂ ਨੂੰ ਦੇਖਦੇ ਹੋਏ, ਮੈਂ ਫੈਸਲਾ ਕੀਤਾ ਹੈ ਕਿ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਸਭ ਤੋਂ ਢੁਕਵਾਂ ਵਿਅਕਤੀ ਓਹੀਓ ਦੇ ਮਹਾਨ ਰਾਜ ਦੇ ਸੈਨੇਟਰ ਜੇਡੀ ਵੈਂਸ ਹੈ।

Screenshot