Headlines

ਜਦੋਂ ਪ੍ਰਧਾਨ ਮੰਤਰੀ ਟਰੂਡੋ ਦਿਲਜੀਤ ਦੇ ਸ਼ੋਅ ਵਿਚ ਪੁੱਜੇ

ਟੋਰਾਂਟੋ (ਬਲਜਿੰਦਰ ਸੇਖਾ ) -ਕੈਨੇਡਾ ਦੇ ਮੈਟਰੋ ਸ਼ਹਿਰ ਟੋਰਾਂਟੋ ਵਿੱਚ ਦਿਲਜੀਤ ਦੋਸਾਂਝ ਦੇ ਚੱਲ ਰਹੇ ਸ਼ੋਅ ਦੌਰਾਨ ਅਚਾਨਕ ਕੈਨੇਡਾ ਦੇ ਪ੍ਰਧਾਨ ਮੰਤਰੀ  ਜਸਟਿਨ ਟਰੂਡੋ  ਬਾਹਾਂ ਖਿਲਾਰ ਕੇ ਸਟੇਜ ਤੇ ਪਹੁੰਚੇ। ਮੰਚ ਤੇ ਪੁੱਜੇ ਟਰੂਡੋ ਦਾ ਦਿਲਜੀਤ ਨੇ  ਜੱਫੀ ਵਿਚ ਲੈਂਦਿਆਂ ਸਵਾਗਤ ਕੀਤਾ  । ਇਸ ਦੌਰਾਨ ਪ੍ਰਧਾਨ ਮੰਤਰੀ ਭੰਗੜਾ ਪਾਉਣ ਵਾਲੇ ਮੁੰਡੇ ਤੇ ਕੁੜੀਆਂ ਨੂੰ ਵੀ ਮਿਲੇ।

ਪ੍ਰਧਾਨ ਮੰਤਰੀ ਟਰੂਡੋ ਨੇ X ਤੇ  ਆਪਣੀ ਪੋਸਟ ਤੇ ਲਿਖਿਆ , ‘ ਮੈਂ ਦਿਲਜੀਤ ਨੂੰ ਉਸਦੇ ਸ਼ੋਅ ਤੋਂ ਪਹਿਲਾਂ ਸੁਭਕਾਮਨਾਵਾਂ ਦੇਣ ਰੋਜਰ ਸੈਂਟਰ ਪਹੁੰਚਿਆ। ਕੈਨੇਡਾ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਲੜਕਾ ਇਤਿਹਾਸ ਰਚ ਸਕਦਾ  ਤੇ ਜਿੱਥੇ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਸਕਦੀਆਂ ਹਨ।’
ਟੋਰਾਂਟੋ ਦੇ ਰੋਜਰ ਸੈਂਟਰ ਦੀ ਸੀਟ ਕਪੈਸਟੀ 49,286 ਹੈ । ਦਿਲਜੀਤ ਦੇ ਸ਼ੋਅ ਕਾਰਣ ਟੋਰਾਂਟੋ ਦੀਆਂ ਸੜਕਾਂ ਤੇ ਇੱਕ ਵਾਰ ਜਾਮ ਹੋ ਗਈਆਂ ।