Headlines

ਬੀ ਸੀ ਦੇ ਸਟੋਰਾਂ ਵਿਚ ਪਲਾਸਟਿਕ ਬੈਗਾਂ ਦੀ ਵਰਤੋਂ ਬੰਦ

ਵਿਕਟੋਰੀਆ ( ਦੇ ਪ੍ਰ ਬਿ)- – ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਵਧੇਰੇ ਸਾਫ਼-ਸੁਥਰਾ ਵਾਤਾਵਰਣ ਮਿਲਣ ਅਤੇ ‘ਸਿੰਗਲ ਯੂਜ਼ ਪਲਾਸਟਿਕ’ (ਇੱਕ ਵਾਰ ਦੀ ਵਰਤੋਂ ਤੋਂ ਬਾਅਦ ਸੁੱਟਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ) ਦੇ ਕਚਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
ਕਲੀਨ ਬੀ ਸੀ ਪਲਾਸਟਿਕ ਐਕਸ਼ਨ ਪਲੈਨ (CleanBC Plastics Action Plan) ਦਾ ਅਗਲਾ ਪੜਾਅ ਲਾਗੂ ਹੋਣ ਨਾਲ ਲੋਕਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਪਲਾਸਟਿਕ ਦਾ ਘੱਟ ਕਚਰਾ ਨਜ਼ਰ ਆਵੇਗਾ।

ਸੋਮਵਾਰ, 15 ਜੁਲਾਈ, 2024 ਤੋਂ ਸਟੋਰਾਂ ਵਿੱਚ ਪਲਾਸਟਿਕ ਦੇ ਸ਼ੌਪਿੰਗ ਬੈਗ ਨਹੀਂ ਦਿੱਤੇ ਜਾਣਗੇ  ਅਤੇ ਸੂਬੇ ਵਿੱਚ ਔਕਸੋ-ਡੀਗਰੇਡੇਬਲ ਪਲਾਸਟਿਕ ਪੈਕੇਜਿੰਗ ਅਤੇ ਸਿੰਗਲ ਯੂਜ਼ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਦੀ ਵਿੱਕਰੀ ਨਹੀਂ ਕੀਤੀ ਜਾਵੇਗੀ। ਇਹਨਾਂ ਤਬਦੀਲੀਆਂ ਨਾਲ ਹਾਨੀਕਾਰਕ ਕਚਰਾ ਲੈਂਡਫਿਲ ਵਿੱਚ ਨਹੀਂ ਜਾਵੇਗਾ, ਅਤੇ ਔਕਸੋ ਡੀਗਰੇਡੇਬਲ’ ਪਲਾਸਟਿਕ ਦੀ ਮਾਤਰਾ ਘੱਟ ਹੋਵੇਗੀ, ਜਿਸ ਵਿੱਚ ਅਜਿਹੇ ਰਸਾਇਣ ਹੁੰਦੇ ਹਨ ਜੋ ਪਲਾਸਟਿਕ ਦਾ ਮਾਈਕ੍ਰੋਪਲਾਸਟਿਕਸ ਵਿੱਚ
ਤਬਦੀਲ ਹੋਣ ਦਾ ਕਾਰਨ ਬਣਦੇ ਹਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ। ਅਨੁਮਾਨ ਲਗਾਇਆ ਜਾਂਦਾ ਹੈ ਕਿ 2019 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 340,000 ਟਨ ਤੋਂ ਵੱਧ ਪਲਾਸਟਿਕ ਦੀਆਂ ਚੀਜ਼ਾਂ ਅਤੇ ਪੈਕੇਜਿੰਗ ਕਚਰੇ ਵਿੱਚ ਸੁੱਟੀਆਂ ਗਈਆਂ। ਪ੍ਰਤੀ ਵਿਅਕਤੀ, ਇਹ ਇੱਕ ਸਾਲ ਵਿੱਚ ਲੈਂਡਫਿਲ ਵਿੱਚ ਭੇਜੇ ਗਏ 65 ਕਿਲੋਗ੍ਰਾਮ ਤੋਂ ਵੱਧ ਪਲਾਸਟਿਕ ਦੇ ਕਚਰੇ ਦੇ ਬਰਾਬਰ ਹੈ।
ਸਿੰਗਲ-ਯੂਜ਼ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਨੂੰ ਪੜਾਵਾਂ ਵਿੱਚ ਖਤਮ ਕਰਨਾ ਕਲੀਨ ਬੀ ਸੀ ਪਲਾਸਟਿਕ ਐਕਸ਼ਨ ਪਲੈਨ (CleanBC Plastics Action Plan) ਦਾ ਹਿੱਸਾ ਹੈ ਜਿਸ ਨਾਲ ਸਾਨੂੰ ਅਸਥਾਈ ਅਤੇ ਡਿਸਪੋਜ਼ੇਬਲ ਪਲਾਸਟਿਕ ਤੋਂ ਹਟ ਕੇ ਟਿਕਾਊ ਅਤੇ ਬਾਰ-ਬਾਰ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਅਪਨਾਉਣ ਵਿੱਚ ਮਦਦ ਮਿਲੇਗੀ।
ਇਹ ਤਬਦੀਲੀਆਂ ਜੁਲਾਈ 2023 ਵਿੱਚ ਐਲਾਨ ਕੀਤੇ ਗਏ ‘ਸਿੰਗਲ-ਯੂਜ਼ ਐਂਡ ਪਲਾਸਟਿਕ ਵੇਸਟ ਪ੍ਰਿਵੈਂਸ਼ਨ ਰੈਗੂਲੇਸ਼ਨ’ ਦਾ ਅਗਲਾ ਕਦਮ
ਹਨ, ਜਿਸ ਦੇ ਤਹਿਤ ਪਲਾਸਟਿਕ ਦੇ ਸ਼ੌਪਿੰਗ ਬੈਗ, ਡਿਸਪੋਜ਼ੇਬਲ ਫੂਡ-ਸਰਵਿਸ ਐਕਸੈਸਰੀਜ਼ (ਖਾਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ),
ਔਕਸੋ-ਡੀਗਰੇਡੇਬਲ ਪਲਾਸਟਿਕ ਅਤੇ ਪੋਲੀਸਟਾਇਰੀਨ ਫੋਮ, ਪੀ ਵੀ ਸੀ (PVC), ਪੀ ਵੀ ਡੀ ਸੀ (PVDC), ਕੌਮਪੋਸਟ ਕੀਤੇ ਜਾਣ ਵਾਲੇ
ਅਤੇ ਬਾਇਓਡੀਗਰੇਡੇਬਲ ਪਲਾਸਟਿਕ ਤੋਂ ਬਣੀ ਫੂਡ ਸਰਵਿਸ ਪੈਕੇਜਿੰਗ ਦੀ ਵਰਤੋਂ ਨੂੰ ਸੀਮਤ ਕੀਤਾ ਜਾ ਰਿਹਾ ਹੈ।
ਕਾਰੋਬਾਰਾਂ ਅਤੇ ਉਦਯੋਗਾਂ ਦੁਆਰਾ ਉਤਪਾਦਾਂ ਦੇ ਹੋਰ ਵਿਕਲਪਾਂ ਦੀ ਪ੍ਰਾਪਤੀ ਦਾ ਬਿਹਤਰ ਢੰਗ ਨਾਲ ਸਮਰਥਨ ਕਰਨ ਲਈ, ਸੂਬਾ ਜੁਲਾਈ 2030 ਤੱਕ ਹੌਲੀ-ਹੌਲੀ ਇਹ ਤਬਦੀਲੀਆਂ ਲਿਆ ਰਿਹਾ ਹੈ।