Headlines

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰ ਤੇ ਵਿਅੰਗ ਲੇਖਕ ਗੁਰਮੇਲ ਬਦੇਸ਼ਾ ਦਾ ਦੁਖਦਾਈ ਵਿਛੋੜਾ

ਵੈਨਕੂਵਰ-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉੱਘੇ ਲੇਖਕ ਗੁਰਮੇਲ ਬਦੇਸ਼ਾ  ਇਸ ਫਾਨੀ ਸੰਸਾਰ ਨੂੰ ਜੁਲਾਈ 12,2024 ,ਦਿਨ ਸ਼ੁੱਕਰਵਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸੀਨੀਅਰ ਅਤੇ ਸਮਰਪਿਤ  ਮੈਂਬਰ ਸਨ। ਉਹ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ,ਹਾਸ ਰਾਸ ਅਤੇ ਵਿਅੰਗ ਮਈ ਕਵਿਤਾ ਦੇ ਵਧੀਆ ਰਚੇਤਾ ਸਨ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਉਹਨਾਂ ਦੀ ਮ੍ਰਿਤਕ ਦੇਹ  ਦਾ ਅੰਤਿਮ ਸੰਸਕਾਰ 20 ਜੁਲਾਈ ,2024 ਦਿਨ ਸਨਿੱਚਰਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਉਨਰਲ ਹੋਮ (7410 Hopcott Rd Delta) ਡੈਲਟਾ , ਵਿਖੇ ਹੋਵੇਗਾ ਅਤੇ ਅੰਤਿਮ  ਅਰਦਾਸ ਗੁਰੂ ਨਾਨਕ ਸਿੱਖ ਗੁਰਦਵਾਰਾ (7050 120 St) ਸਰੀ ਵਿਖੇ ਹੋਵੇਗੀ ।