Headlines

ਸਾਊਥ ਸਰੀ ਸੜਕ ਹਾਦਸੇ ਵਿਚ ਮਾਰੀ ਗਈ ਮੁਟਿਆਰ ਦੀ ਪਛਾਣ ਕੌਮਾਂਤਰੀ ਸਟੂਡੈਂਟ ਸਾਨੀਆ ਵਜੋਂ ਹੋਈ

ਮ੍ਰਿਤਕ ਦੇਹ ਇੰਡੀਆ ਭੇਜਣ ਲਈ ਗੋ ਫੰਡ ਅਕਾਉਂਟ ਜਾਰੀ-

ਉਹ ਅਜੇ ਦੋ ਦਿਨ ਪਹਿਲਾਂ ਹੀ ਕੈਨੇਡਾ ਪੁੱਜੀ ਸੀ-

ਸਰੀ ( ਦੇ ਪ੍ਰ ਬਿ)-ਬੀਤੇ ਦਿਨੀਂ ਸਾਊਥ ਸਰੀ ਵਿੱਚ ਹਾਈਵੇਅ 99 ਉਪਰ ਇਕ ਸੜਕ ਹਾਦਸੇ ਦੌਰਾਨ ਮਾਰੀ ਜਾਣ ਵਾਲੀ ਮੁਟਿਆਰ ਦੀ ਪਛਾਣ ਅੰਤਰਰਾਸ਼ਟਰੀ ਵਿਦਿਆਰਥਣ ਸਾਨੀਆ ਵਜੋਂ ਹੋਈ ਹੈ। ਉਹ ਅਜੇ ਦੋ ਦਿਨ ਪਹਿਲਾਂ ਹੀ ਚੰਗੇਰੇ ਭਵਿੱਖ ਦੇ ਸੁਪਨੇ ਲੈਕੇ ਕੈਨੇਡਾ ਪੁੱਜੀ ਸੀ ਕਿ ਇਕ ਦੁਖਦਾਈ ਹਾਦਸੇ ਦਾ ਸ਼ਿਕਾਰ ਹੋ ਗਈ।

ਸਾਨੀਆ ਦੀ ਮ੍ਰਿਤਕ ਦੇਹ ਨੂੰ ਪੰਜਾਬ (ਇੰਡੀਆ) ਭੇਜਣ ਲਈ ਗੋ ਫੰਡ ਪੇਜ ਸ਼ੁਰੂ ਕੀਤਾ ਗਿਆ ਹੈ। ਬੀ ਕੌਰ ਮੀਡੀਆ ਦੀ ਹੋਸਟ ਬਲਜਿੰਦਰ ਕੌਰ ਵਲੋਂ ਜਾਰੀ ਕੀਤੇ ਗੋ ਫੰਡ ਅਕਾਉਂਟ ਲਈ ਵਿਤੀ ਸਹਾਇਤਾ ਦੀ ਅਪੀਲ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਹਾਦਸਾ 11 ਜੁਲਾਈ ਦੀ ਸਵੇਰ ਤੜਕੇ ਡੇਢ-ਦੋ ਵਜੇ ਦੇ ਕਰੀਬ ਹਾਈਵੇ ਉਪਰ ਵਾਪਰਿਆ ਸੀ। ਪੁਲਿਸ ਦੇ ਪੁੱਜਣ ਉਪਰੰਤ ਬੁਰੀ ਤਰਾਂ ਨੁਕਸਾਨੀ ਕਾਰ ਵਿਚੋਂ ਇਕ 20 ਸਾਲਾ ਮੁਟਿਆਰ ਨੂੰ ਕੱਢਿਆ ਗਿਆ ਜਿਸਦੀ ਕਿ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਚਲਾ ਰਿਹਾ ਇਕ 23 ਸਾਲਾ ਨੌਜਵਾਨ ਤੇ ਇਕ ਹੋਰ  22 ਸਾਲਾ ਨੌਜਵਾਨ ਬੁਰੀ ਤਰਾਂ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ।

https://www.gofundme.com/f/help-us-to-send-saniyas-body-to-her-parents