Headlines

ਬੇਟੀ ਦੇ ਜਨਮ ਦਿਨ ‘ਤੇ ਆਪਣੇ ਜੱਦੀ ਪਿੰਡ ‘ਚ ਬੂਟੇ ਲਗਾਉਣ ਦਾ ਸ਼ਲਾਘਾਯੋਗ ਉਪਰਾਲਾ

ਵੈਨਕੂਵਰ (ਮਲਕੀਤ ਸਿੰਘ ) -ਜੀ. ਐਚ.ਪੀ ਪੈਕਰਜ ਅਤੇ ਮੂਵਰਜ ਦੇ ਸੰਚਾਲਕ ਗੁਰਵਿੰਦਰ ਸਿੰਘ ਗੁਰੀ ਦੀ ਬੇਟੀ ਪਰਲੀਨ ਕੌਰ ਦੇ   ਜਨਮ  ਦਿਨ ਅਤੇ ਅਕਾਲ ਪੁਰਖ ਵੱਲੋਂ ਪਿਛਲੇ ਮਹੀਨੇ ਉਨ੍ਹਾਂ ਨੂੰ ਬਖਸ਼ੀ ਪੁੱਤਰ ਦੀ ਦਾਤ ਦੀ ਖੁਸ਼ੀ ‘ਚ ਅਯੋਜਿਤ ਇਕ ਡਿਨਰ ਪਾਰਟੀ ਦੌਰਾਨ ਪਰਿਵਾਰ ਵੱਲੋਂ ਪੰਜਾਬ ਦੇ ਵਾਤਾਵਰਨ ਸਬੰਧੀ ਸੁਚੇਤ ਹੁੰਦਿਆਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਵਾਹਲਾ ਨੇੜੇ ਰਮਦਾਸ (ਅੰਮ੍ਰਿਤਸਰ) ਵਿਖੇ ਛਾਂਦਾਰ ਬੂਟੇ ਲਗਾਉਣ ਦਾ ਸਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਵਿੰਦਰ ਸਿੰਘ  ਗੁਰੀ  ਅਤੇ ਉਨ੍ਹਾਂ ਦੀ ਧਰਮ ਪਤਨੀ ਹਰਿੰਦਰ ਕੌਰ ਨੇ ਦੱਸਿਆ ਕਿ ਸਾਡੇ ਪਰਿਵਾਰ ਦੀ ਚਿਰੋਕਣੀ ਇੱਛਾ ਰਹੀ ਹੈ, ਕਿ ਆਪਣੀ ਕਿਰਤ ਕਮਾਈ ‘ਚੋਂ ਕੁਝ ਪੈਸੇ ਕਿਸੇ ਸਾਂਝੇ ਸਮਾਜਿਕ ਕ‍ਾਰਜ ਲਈ ਖਰਚ ਕੀਤੇ ਜਾਣ ਇਸੇ ਤਹਿਤ ਅਸੀਂ ਆਪਣੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ   ਅਤੇ  ਬੇਟੇ ਗੁਰਸਾਹਿਬ ਸਿੰਘ ਦੇ ਜਨਮ  ਦੀ ਖੁਸੀ ਮੋਕੇ ਜਿਥੇ ਕਿ  ਸਾਕ ਸਬੰਧੀਆਂ ਨਾਲ ਡਿਨਰ ਪਾਰਟੀ ਸਾਂਝੀ ਕਰਨ ਦਾ ਫੈਸਲਾ ਕੀਤਾ ਹੈ ਉਥੇ ਰੁੱਖਾਂ ਦੀ ਘਾਟ ਕਾਰਨ ਗੰਧਲੇ ਹੋ  ਰਹੇ ਪੰਜਾਬ ਦੇ ਵਾਤਾਵਰਨ ਸਬੰਧੀ ਸਚੇਤ ਹੁੰਦਿਆਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਵਾਹਲਾ ਨੇੜੇ ਰਮਦਾਸ (ਅੰਮਿ੍ਤਸਰ)  ‘ਚ ਨਵੇਂ ਬੂਟੇ ਲਗਾਉਣ ਲਈ ਨਗਦ ਰਾਸ਼ੀ ਪੰਜਾਬ ਭੇਜਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿਥੇ ਉਹ ਆਪਣੇ ਖੁਸ਼ੀ ਦੇ ਮੌਕੇ ‘ਤੇ ਹੋਰ ਖਰਚੇ ਕਰਦੇ ਹਨ ਉਥੇ ਪੰਜਾਬ ਵਿਚ ਨਵੇਂ ਬੂਟੇ ਲਗਾਉਣ ‘ਚ  ਵੀ ਸਹਿਯੋਗ ਕਰਨਾ ਚਾਹੀਦਾ ਹੈ।