Headlines

ਪੰਜਾਬ ਭਵਨ ਸਰੀ ਵਲੋਂ ਬਾਲ ਲੇਖਕਾਂ ਦੀ ਅੰਤਰਰਾਸ਼ਟਰੀ ਕਾਨਫਰੰਸ 16 ਅਤੇ 17 ਨਵੰਬਰ ਨੂੰ ਸੰਗਰੂਰ ਚ  

ਸੁੱਖੀ ਬਾਠ ਨੇ ਜਿਸ ਵੀ ਖੇਤਰ ਚ ਕੰਮ ਕੀਤਾ ਬੁਲੰਦੀਆਂ ਨੂੰ ਹੀ ਛੂਹਿਆ -ਮਹਿੰਦਰ ਸਿੰਘ ਸੋਹੀ
ਸਰੀ, 25 ਜੁਲਾਈ  (ਸਤੀਸ਼ ਜੌੜਾ)-  ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਵਲੋਂ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨੂੰ ਹੋਰ ਮਜ਼ਬੂਤ ਕਰਨ ਲਈ ਮਿਤੀ 16 ਅਤੇ 17 ਨਵੰਬਰ ਨੂੰ ਜਿਲ੍ਹਾ ਸੰਗਰੂਰ ਦੇ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਬਧੀ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।
ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਬਾਲ ਲੇਖਕ ਕਾਨਫਰੰਸ ਨੂੰ ਲੈ ਕੇ ਪ੍ਰਾਸਪੈਕਟ ਜਾਰੀ ਕੀਤੇ ਜਾ ਰਹੇ ਹਨ। ਇਸੇ ਹੀ ਲੜੀ ਤਹਿਤ ਅੱਜ ਸਰੀ ਵਿਖੇ ਪੰਜਾਬ ਭਵਨ ਦੇ ਦਫਤਰ ਚ ਮਾਲਵੇ ਦੇ ਸਿਰੱਕਢ ਆਗੂ ਜਿਲ੍ਹਾ ਸੰਗਰੂਰ ਤੋਂ ਮਹਿੰਦਰ ਸਿੰਘ ਸੋਹੀ ਦੀ ਅਗਵਾਈ ਹੇਠ ਵੱਖ ਵੱਖ ਨੌਜਵਾਨਾਂ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦੇ ਪੋਸਟਰ ਰਿਲੀਜ਼ ਕਰਦਿਆਂ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਤੇ ਮਹਿੰਦਰ ਸਿੰਘ ਸੋਹੀ ਨੇ ਪੰਜਾਬ ਭਵਨ ਸਰੀ ਵਿਖੇ ਆਪਣੇ ਸਬੋਧਨ ਦੌਰਾਨ ਕਿਹਾ ਕਿ ਕੈਨੇਡਾ ਦੇ ਪ੍ਰਸਿੱਧ ਬਿਜਨੈਸਮੈਨ ਸੁੱਖੀ ਬਾਠ ਬਹੁਤ ਹੀ ਮਿੱਠੇ ਸੁਭਾਅ ਅਤੇ ਮਿਲਣਸਾਰ ਇਨਸਾਨ ਹਨ ਜਿਨ੍ਹਾਂ ‘ਤੇ ਵਹਿਗੁਰੂ ਦੀ ਅਪਾਰ ਬਖਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਗਿਣਮੀਆਂ ਚੁਣਮੀਆਂ ਹਸਤੀਆਂ ਚ ਸੁੱਖੀ ਬਾਠ ਦਾ ਨਾਂਅ ਮੋਹਰਲੀ ਕਤਾਰ ਵਿੱਚ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਤੇਜ਼ ਰਫ਼ਤਾਰ ਦੌੜ ਦੇ ਬਾਵਯੂਦ ਵੀ ਸੁੱਖੀ ਬਾਠ ਜਿੱਥੇ ਆਪਣਾ ਚੰਗਾ ਕਾਰੋਬਾਰ ਸਥਾਪਿਤ ਕਰਨ ਦੇ ਨਾਲ ਨਾਲ  ਸਮਾਜ ਨੂੰ ਨਾਲ ਲੈ ਕੇ ਚੱਲਣ , ਲੋੜਵੰਦਾਂ ਦੀ ਸਹਾਇਤਾ ਕਰਨ ਦੇ ਨਾਲ ਨਾਲ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਮਿਹਨਤ ਕਰਨ ਵਾਲੇ ਵਿਅਕਤੀ ਹੀ ਹਮੇਸ਼ਾ  ਕਾਮਯਾਬ ਹੋਏ ਹਨ, ਸੁੱਖੀ ਬਾਠ ਵਲੋਂ ਜਿਸ ਵੀ ਖੇਤਰ ਨੂੰ ਹੱਥ ਪਾਇਆ ਬਾਬੇ ਨਾਨਕ ਦੀ ਕਿਰਪਾ ਸਦਕਾ ਬੁਲੰਦੀਆਂ ਨੂੰ ਹੀ ਛੂਹਿਆ ।