Headlines

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ 3 ਅਗਸਤ ਨੂੰ ਵਿੰਨੀਪੈਗ ਆਉਣਗੇ

ਵਿੰਨੀਪੈਗ (ਸ਼ਰਮਾ)- ਉਘੇ ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ 3 ਅਗਸਤ ਨੂੰ ਵਿੰਨੀਪੈਗ ਵਿਖੇ ਪਹੁੰਚ ਰਹੇ ਹਨ। ਉਹ 3 ਅਗਸਤ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੱਖ ਸੁਸਾਇਟੀ 1244 ਮੋਲਾਰਡ ਰੋਡ ਪਾਈਪਲਾਈਨ ਗੁਰੂ ਘਰ ਵਿਖੇ ਸ਼ਾਮ 8 ਵਜੇ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਉਪਰੰਤ 4 ਅਗਸਤ ਦਿਨ ਐਤਵਾਰ ਨੂੰ ਗੁਰੂ ਨਾਨਕ ਦਰਬਾਰ 900 ਮੈਕਲੋਡ ਐਵਨਿਊ ਵਿਖੇ ਸਵੇਰੇ 11.30 ਵਜੇ, ਅਤੇ ਇਸੇ ਦਿਨ ਗੁਰਦੁਆਰਾ ਦਸਮੇਸ਼ ਦਰਬਾਰ 566 ਆਰਚੀਬਾਲਡ ਸਟਰੀਟ ਵਿਖੇ ਦੁਪਹਿਰ 12 ਵਜੇ ਪੁੱਜਣਗੇ। ਵਧੇਰੇ ਜਾਣਕਾਰੀ ਲਈ ਨਿਸ਼ਾਨ ਸਿੰਘ ਬੋਦੇਵਾਲ ਨਾਲ ਫੋਨ ਨੰਬਰ 431-373-1147 ਜਾਂ ਹੀਰਾ ਸਿੰਘ ਖਡੂਰ ਸਾਹਿਬ ਨਾਲ ਫੋਨ ਨੰਬਰ 204-294-9595 ਉਪਰ ਸੰਪਰਕ ਕੀਤਾ ਜਾ ਸਕਦਾ ਹੈ।