Headlines

ਖੇਤਾਂ ਵਿੱਚ ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ

ਨਥਾਣਾ 27 ਜੁਲਾਈ (ਰਾਮ ਸਿੰਘ ਕਲਿਆਣ)- ਸਥਾਨਕ ਬਲਾਕ ਦੇ ਪਿੰਡ ਬੱਜੋਆਣਾ   ਤੋਂ ਇਕ ਦੁੱਖਦਾਈ ਖਬਰ ਪ੍ਰਾਪਤ ਹੋਈ ਹੈ। ਜਿਸ ਅਨੁਸਾਰ ਖੇਤਾਂ ਵਿੱਚ ਕੰਮ ਕਰਦੇ ਸਮੇਂ ਅਚਾਨਕ ਟਰੈਕਟਰ ਪਲਟਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ।
 ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਿਸਾਨ ਮੰਦਰ ਸਿੰਘ ਉਮਰ ਕਰੀਬ 60 ਸਾਲ ਵਾਸੀ ਪਿੰਡ ਬੱਜੋਆਣਾ ਆਪਣੇ ਖੇਤਾਂ ਵਿੱਚ ਟਰੈਕਟਰ ਨਾਲ ਕੰਮ ਕਰ ਰਿਹਾ ਸੀ ਤਾਂ ਅਚਾਨਕ ਟਰੈਕਟਰ ਨਾਲ ਲੱਗਦੇ ਡੂੰਘੇ ਥਾਂ ਵਿੱਚ ਪਲਟ ਗਿਆ ਜਿਸ ਕਰਕੇ ਕਿਸਾਨ ਦੀ ਮੌਕੇ ਤੇ ਹਾਲਤ ਗੰਭੀਰ ਹੋ ਗਈ ਜਿਸ ਨੂੰ ਇਲਾਜ ਲਈ ਨੇੜੇ ਤੇ ਹਸਪਤਾਲ ਲਿਜਾਇਆ ਗਿਆ ਪਰ ਉਸ ਸਮੇਂ ਤੱਕ ਕਿਸਾਨ ਮੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।