Headlines

ਅਕਾਲ ਵਾਰੀਅਰਜ਼ ਕਲੱਬ ਨੇ ਬਰਾਊਨਜ਼ ਕੱਪ ਜਿੱਤਿਆ

ਕੈਲਗਰੀ ( ਸੁਖਵੀਰ ਗਰੇਵਾਲਾ )-ਖਾਲਸਾ ਸਕੂਲ ਕੈਲਗਰੀ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ ਪਹਿਲੇ ਬਰਾਊਨਜ਼ ਕੱਪ ਫੀਲਡ ਹਾਕੀ ਟੂਰਨਾਮੈਂਟ ਵਿੱਚ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਖਿਤਾਬੀ ਜਿੱਤ ਪ੍ਰਾਪਤ ਕੀਤੀ ਹੈ।ਆਊਟ ਡੋਰ ਖੇਡ ਮੈਦਾਨ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ ਕੈਲਗਰੀ ਦੀਆਂ ਕਲੱਬਾਂ ਨੇ ਭਾਗ ਲਿਆ।ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਟੂਰਨਾਮੈਂਟ ਵਿੱਚ ਸਾਰੇ ਮੈਚ ਜਿੱਤੇ।ਸੈਮੀਫਾਈਨਲ ਵਿੱਚ ਅਕਾਲ ਵਾਰੀਅਰਜ਼ ਨੇ ਯੂਨਾਈਟਿਡ ਫੀਲਡ ਹਾਕੀ ਕਲੱਬ ਨੂੰ ਹਰਾਇਆ ਅਤੇ ਫਾਈਨਲ ਵਿੱਚ ਹਾਕਸ ਕਲੱਬ ਨੂੰ ਹਰਾ ਕੇ ਟਰਾਫੀ ਤੇ ਕਬਜ਼ਾ ਕਰ ਲਿਆ।ਜੇਤੂ ਟੀਮ ਵਲੋਂ ਕਿਰਪਾਲ ਸਿੱਧੂ,ਜੱਗਾ ਲੋਪੋਂ,ਮਨਵੀਰ ਸਿੰਘ ਮੋਰ,ਹਰਪ੍ਰੀਤ ਨਾਗਰਾ,ਅਰਸ਼ਦੀਪ ਸਿੱਧੂ,ਗਗਨਦੀਪ ਮਾਨ,ਲਖਨ,ਕਰਮਾ,ਰੂਪ ਕੁਲਾਰ,ਅਮਰਿੰਦਰ ਢਿੱਲੋਂ,ਗੁਰਸੇਵਕ ਬਾਜਵਾ,ਜਤਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਮੋਰ ਨੇ ਭਾਗ ਲਿਆ।ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੱਧੂ(ਯਾਦੂ) ਇਸ ਜਿੱਤ ਲਈ ਸਾਰੇ ਖਿਡਾਰੀਆਂ ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ।