Headlines

ਪੰਜਾਬੀ ਬੋਲੀ ਦੇ ਪਸਾਰ ਅਤੇ ਸਮੱਸਿਆਵਾਂ ਸਬੰਧੀ ਸਰੀ ’ਚ ਵਿਸ਼ੇਸ਼ ਇਕੱਤਰਤਾ 4 ਅਗਸਤ ਨੂੰ

ਵੈਨਕੂਵਰ, 29 ਜੁਲਾਈ (ਮਲਕੀਤ ਸਿੰਘ) – ਪੰਜਾਬੀ ਭਾਸ਼ਾ ਦੇ ਪਸਾਰ ਲਈ ਯਤਨਸ਼ੀਲ ਅਤੇ ਪੰਜਾਬੀ ਮਾਂ ਬੋਲੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦਾ ਢੁਕਵਾਂ ਹੱਲ ਲੱਭਣ ਲਈ ਕੁਝ ਪੰਜਾਬੀ ਹਿਤੈਸ਼ੀਆਂ ਵਲੋਂ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਸਰੀ ਦੇ 8388-128 ਸ਼ਟਰੀਟ ’ਤੇ ਸਥਿਤ ਗਰੈਂਡ ਤਾਜ ਬੈਂਕੁਇਟ ਹਾਲ ’ਚ 4 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੀਕ ਇਕ ਵਿਸ਼ੇਸ਼ ਇਕੱਤਰਤਾ ਕਰਵਾਈ ਜਾ ਰਹੀ ਹੈ। ਉਘੇ ਰੇਡੀਓ ਤੇ ਟੀ.ਵੀ ਹੋਸਟ ਕੁਲਦੀਪ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਇਕੱਤਰਤਾ ’ਚ ਹੋਰਨਾਂ ਸਖਸੀਅਤਾਂ ਤੋਂ ਇਲਾਵਾ ਡਾ. ਪਿਆਰੇ ਲਾਲ ਗਰਗ, ਡਾ.ਬਾਵਾ ਸਿੰਘ ਅਤੇ ਉਘੇ ਵਕੀਲ ਮਿਤਰ ਸੈਨ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕਰਨਗੇ। ਉਹਨਾਂ ਨੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਵੱਧ ਚੜ ਕੇ ਇਸ ਮੌਕੇ ’ਤੇ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ। ਸੰਗੀਤਕ ਕਲਾ ਨਾਲ ਸਬੰਧਿਤ ਸਾਂਝ ਜੋੜਾ ਅਤੇ ਅਮਰਜੀਤ ਸਿੰਘ ਇਸ ਮੌਕੇ ’ਤੇ ਆਪਣੇ ਪੰਜਾਬੀ ਕਲਾਸੀਕਲ ਸੰਗੀਤ ਦੀ ਵੀ ਪੇਸ਼ਕਾਰੀ ਕਰਨਗੇ।