Headlines

ਬੋਪਾਰਾਏ ਪਰਿਵਾਰ ਨੂੰ ਸਦਮਾ-ਮਾਤਾ ਗਿਆਨ ਕੌਰ ਦਾ ਸਦੀਵੀ ਵਿਛੋੜਾ

ਸਸਕਾਰ ਤੇ ਅੰਤਿਮ ਅਰਦਾਸ 17 ਅਗਸਤ ਨੂੰ-

ਐਬਸਫੋਰਡ ( ਦੇ ਪ੍ਰ ਬਿ)- ਇਥੋ ਦੇ ਬੋਪਾਰਾਏ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ  ਗੁਰਵਿੰਦਰ ਸਿੰਘ ਕਾਲਾ ਬੋਪਾਰਾਏ ਤੇ ਜਸਵਿੰਦਰ ਸਿੰਘ ਬੋਪਾਰਾਏ ਦੀ ਮਾਤਾ ਸ੍ਰੀਮਤੀ ਗਿਆਨ ਕੌਰ ਬੋਪਾਰਾਏ ਸਾਬਕਾ ਅਧਿਆਪਕਾ ਸੁਪਤਨੀ ਸਵਰਗੀ ਸ ਜੋਗਾ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹ ਪੰਜਾਬ ਦੇ ਜਿਲਾ ਜਲੰਧਰ ਦੀ ਤਹਿਸੀਲ ਨਕੋਦਰ ਨੇੜੇ ਪਿੰਡ ਬੋਪਾਰਾਏ ਕਲਾਂ ਨਾਲ ਸਬੰਧਿਤ ਸਨ। ਉਹਨਾਂ ਦਾ ਜਨਮ 5 ਫਰਵਰੀ 1947 ਦਾ ਸੀ। ਉਹ ਆਪਣੇ ਪਿੱਛੇ ਚਾਰ ਪੁੱਤਰ, ਨੂੰਹਾਂ ਤੇ ਧੀ-ਜਵਾਈ ਸਮੇਤ ਭਾਰੀ ਬਾਗ ਪਰਿਵਾਰ ਛੱਡ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 17 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇੇ ਹੋਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਦਰਬਾਰ 30640 ਬਲੂਰਿਜ ਡਰਾਈਵ ਐਬਸਫੋਰਡ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 604-615-915 ਜਾਂ 604-825-1741 ਤੇ ਸੰਪਰਕ ਕੀਤਾ ਜਾ ਸਕਦਾ ਹੈ।