Headlines

32ਵੇਂ ਕੈਨੇਡਾ ਕਬੱਡੀ ਕੱਪ ਦੀਆਂ ਤਾਰੀਕਾਂ ਦਾ ਐਲਾਨ

ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਮਿਲੀ ਮੇਜ਼ਬਾਨੀ-
ਟੋਰਾਂਟੋ ( ਅਰਸ਼ਦੀਪ ਸ਼ੈਰੀ)– ਕਬੱਡੀ ਜਗਤ ਦੇ ਸਭ ਤੋਂ ਮਹਿੰਗੀ  ਸੀਜ਼ਨ ਦੀ ਸੰਚਾਲਕ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ 32ਵੇਂ  ਕੈਨੇਡਾ ਕਬੱਡੀ ਕੱਪ ਦੀ ਮੇਜ਼ਬਾਨੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਮਿਲੇਨੀਅਮ ਗਾਰਡਨ ’ਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਦੁਨੀਆ ਦੀਆਂ ਵੱਖ-ਵੱਖ ਕਬੱਡੀ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੋਕਰ ਨੇ ਹਾਲ ਵਿੱਚ ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਗਏ 31ਵੇਂ ਕੈਨੇਡਾ ਕੱਪ ਦੀ ਸਫਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਅਗਲੇ ਵਰੇ੍ਹ 16 ਅਗਸਤ 2025 ਨੂੰ ਹੋਣ ਵਾਲੇ ਕੱਪ ਦੇ ਮੇਜ਼ਬਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਏ ਕਬੱਡੀ ਸੰਸਥਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਕਬੱਡੀ ਦੀ ਬਿਹਤਰੀ ਲਈ ਇੱਕ ਮੰਚ ’ਤੇ ਇਕੱਠੇ ਹੋਣ। ਇਸ ਮੌਕੇ ਮੇਜ਼ਬਾਨ ਕਲੱਬ ਵੱਲੋਂ ਸੀਨੀਅਰ ਆਗੂ ਮਨਜੀਤ ਸਿੰਘ ਘੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਵਰੇ੍ਹ ਹੋਣ ਵਾਲੇ ਕੱਪ ਦੀ ਸਫਲਤਾ ਲਈ ਸਾਰੀਆਂ ਹੀ ਸੰਸਥਾਵਾਂ ਤੋਂ ਸਹਿਯੋਗ ਮੰਗਿਆ। ਸਮਾਗਮ ਦੇ ਮੇਜ਼ਬਾਨ ਕਲੱਬ ਦੇ ਪ੍ਰਧਾਨ ਮਿੱਠੂ ਜੱਟ ਨੇ ਸਭ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕੱਪ ਨੂੰ ਸ਼ਾਨਦਾਰ ਤਰੀਕੇ ਨਾਲ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਪਿਛਲੇ ਕੱਪ ਦੇ ਮੇਜ਼ਬਾਨ ਕਲੱਬ ਵੱਲੋਂ ਰਾਣਾ ਸਿੱਧੂ ਤੇ ਜੱਸੀ ਸਰਾਏ ਨੇ ਕੱਪ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੇ ਪ੍ਰਮੋਟਰਾਂ, ਖਿਡਾਰੀਆਂ, ਸੰਚਾਲਕਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਅਖੀਰ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਸੀਨੀਅਰ ਆਗੂ ਜਸ ਸੋਹਲ ਨੇ ਦੱਸਿਆ ਉਨ੍ਹਾਂ ਦੇ ਕਲੱਬ ਨੂੰ ਦੂਸਰੀ ਵਾਰ ਇਹ ਵੱਡੀ ਜਿੰਮੇਵਾਰੀ ਮਿਲੀ ਹੈ ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਮਾਗਮ ਦੌਰਾਨ ਗੋਗਾ ਗਹੂਣੀਆ ਨੇ ਮੰਚ ਸੰਚਾਲਕ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਆਗੂ ਰਸ਼ਪਾਲ ਸਿੰਘ ਸ਼ੀਰਾ ਸ਼ੰਮੀਪੁਰੀਆ ਤੇ ਸ਼ੀਰਾ ਔਲਖ, ਅਮਰੀਕਾ ਤੋਂ ਬਲਜੀਤ ਸੰਧੂ ਤੇ ਸੰਦੀਪ ਜੈਂਟੀ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਤੀਰਥ ਸਿੰਘ ਅਟਵਾਲ, ਪਿੰਕੀ ਢਿੱਲੋਂ, ਦਰਸ਼ਨ ਗਿੱਲ, ਬਲਰਾਜ ਸੰਘਾ, ਲਾਲੀ ਢੇਸੀ, ਮਨਜੀਤ ਬਾਸੀ, ਮੇਜਰ ਬਰਾੜ, ਮੇਜਰ ਸਿੰਘ ਨੱਤ, ਓਂਕਾਰ ਸਿੰਘ ਗਰੇਵਾਲ, ਪ੍ਰੋ. ਮੱਖਣ ਸਿੰਘ ਹਕੀਮਪੁਰ, ਬੌਬ ਦੁਸਾਂਝ, ਨਿੰਦਰ ਚਾਹਲ, ਹਰਪ੍ਰੀਤ ਹੰਜਰਾ ਆਦਿ ਨੇ ਕਬੱਡੀ ਦੀ ਬਿਹਤਰੀ ਲਈ ਉਪਰਾਲੇ ਕਰਨ ਸਬੰਧੀ ਵਿਚਾਰ ਰੱਖੇ। ਇਸ ਮੌਕੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਸੰਚਾਲਕ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਰਣਧੀਰ ਸੰਧੂ ਮਾਣੂਕੇ, ਮਨਜੀਤ ਘੋਤੜਾ, ਸੁੱਖਾ ਬਾਸੀ, ਜਸ ਸੋਹਲ, ਕੁਲਵਰਨ ਧੁੱਗਾ, ਵੀਰਪਾਲ ਧੁੱਗਾ, ਮਹਾਂਵੀਰ ਗਰੇਵਾਲ, ਮਿੱਠੂ ਪ੍ਰਧਾਨ, ਸੁੱਖਾ ਢੇਸੀ, ਬਲਵਿੰਦਰ ਧਾਲੀਵਾਲ, ਪੁਸ਼ਵਿੰਦਰ ਘੋਤੜਾ, ਚਮਕੌਰ ਬਰਾੜ, ਉਸਾਮਾ, ਰੂਬਨ ਚਾਹਲ, ਸ਼ਿੰਦਰ ਧਾਲੀਵਾਲ, ਜੋਗਿੰਦਰ ਬਾਜਵਾ, ਗੁਰਿੰਦਰ ਭੁੱਲਰ, ਅਮਰਜੀਤ ਗੋਰਾਇਆ, ਰੇਸ਼ਮ ਰਾਜਸਥਾਨੀ, ਰਾਜਵਿੰਦਰ ਗਿੱਲ, ਹਰਦਿਆਲ ਭੁੱਲਰ, ਪਰਮਿੰਦਰ ਜੌਹਲ, ਅਵਤਾਰ ਸਮਰਾ, ਬਲਜੀਤ ਚੌਹਾਨ, ਸੁਖਵਿੰਦਰਪਾਲ ਰਾਏ, ਕਰਨ ਘੁਮਾਣ, ਜਗਦੀਪ ਰਿਆੜ, ਸੁੱਖ ਤਾਤਲਾ, ਹਰਭਜਨ ਘੋਤਰਾ, ਹਰਨੇਕ ਚਾਹਲ, ਐਂਡੀ ਗਰੇਵਾਲ, ਜਰਨੈਲ ਤੂਰ, ਲਖਵੀਰ ਢੇਸੀ, ਮਨਜੀਤ ਪੰਡੋਰੀ, ਜੋਰਾ ਸਿੰਘ ਪੁੱਤਰ ਗੰਗਾ ਸਿੰਘ, ਲੱਖਾ ਢੀਂਡਸਾ, ਗੁਰਮੇਲ ਕੂਨਰ, ਤੇਜੀ ਦਿਉਲ, ਤੀਰਥ ਸਿੰਘ ਤੇ ਰਾਣਾ ਗਿੱਲ ਹਾਜ਼ਰ ਸਨ।
ਤਸਵੀਰ:- 32ਵੇਂ ਕੈਨੇਡਾ ਕੱਪ ਦੇ ਮੇਜ਼ਬਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰ।