Headlines

ਹਾਈਵੇ ਵੰਨ ਨੂੰ ਚੌੜਾ ਕਰਨ ਲਈ 2.65 ਬਿਲੀਅਨ ਡਾਲਰ ਦੀ ਨਵੀਂ ਫੰਡਿੰਗ ਨੂੰ ਮਨਜੂਰੀ

ਐਬਟਸਫੋਰਡ – ਫਰੇਜ਼ਰ ਵੈਲੀ ਵਿੱਚੋਂ ਦੀ ਲੰਘਣ ਵਾਲੇ ਹਾਈਵੇਅ ਵੰਨ ਨੂੰ ਚੌੜਾ ਕਰਨ ਲਈ ਅਤੇ ਉਸ ਵਿੱਚ ਸੁਧਾਰ ਕਰਨ ਲਈ ਮਹੱਤਵਪੂਰਣ ਨਵੀਂ ਫੰਡਿੰਗ ਨਾਲ ਟ੍ਰੈਫ਼ਿਕ ਦੀ ਭੀੜ ਨੂੰ ਘਟਾਉਣ ਅਤੇ ਲੈਂਗਲੀ ਅਤੇ ਐਬਟਸਫੋਰਡ ਦੇ ਵਿਚਕਾਰ ਰੋਜ਼ਾਨਾ ਦੀ ਆਵਾਜਾਈ ਨੂੰ ਕਾਰਾਂ, ਬੱਸਾਂ, ਬਾਈਕ ਅਤੇ ਪੈਦਲ ਚੱਲਣ ਵਾਲਿਆਂ ਲਈ ਅਸਾਨ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਸਬੰਧੀ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਤੇਜੀ ਨਾਲ ਵਿਕਸਤ ਹੋ ਰਹੀ ਫਰੇਜ਼ਰ ਵੈਲੀ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ, ਸਾਡੀ ਸਰਕਾਰ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਘਰ, ਸਕੂਲ, ਹਸਪਤਾਲ ਅਤੇ ਹੋਰ ਹਾਈਵੇਅ ਬਣਾ ਰਹੀ ਹੈ। ਹਾਈਵੇ ਵੰਨ  ਵਿੱਚ ਸੁਧਾਰ
ਕਰਕੇ, ਅਸੀਂ ਮਾਲ ਦੀ ਢੋਆ-ਢੁਆਈ ਸੁਚਾਰੂ ਢੰਗ ਨਾਲ ਕਰਨਾ ਜਾਰੀ ਰੱਖ ਸਕਾਂਗੇ ਅਤੇ ਲੋਕਾਂ ਨੂੰ ਆਪਣੇ ਕੰਮ ਤੇ ਆਉਣਾ-ਜਾਣਾ ਸੁਖਾਲਾ
ਬਣਾਉਣ ਵਿੱਚ ਮਦਦ ਕਰ ਸਕਾਂਗੇ।
ਐਬਟਸਫੋਰਡ ਵਿੱਚ ਮਾਊਂਟ ਲੇਹਮੈਨ ਰੋਡ ਅਤੇ ਹਾਈਵੇਅ 11 ਦੇ ਵਿਚਕਾਰ ਹਾਈਵੇਅ 1 ਨੂੰ ਅਪਗ੍ਰੇਡ ਕਰਨ ਲਈ $2.65 ਬਿਲੀਅਨ ਦੀ
ਨਵੀਂ ਫੰਡਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੰਡਿੰਗ 2023 ਦੀ ਪੱਤਝੜ ਵਿੱਚ ਮਨਜ਼ੂਰ ਕੀਤੀ ਗਈ $2.34 ਬਿਲੀਅਨ ਦੀ ਸੂਬਾਈ ਫੰਡਿੰਗ
ਨੂੰ ਅੱਗੇ ਵਧਾਉਂਦੀ ਹੈ ਜੋ 264 ਵੀਂ ਸਟ੍ਰੀਟ ਅਤੇ ਮਾਊਂਟ ਲੇਹਮੈਨ ਰੋਡ ਦੇ ਵਿਚਕਾਰ ਅਪਗ੍ਰੇਡ ਕਰਨ ਲਈ ਦਿੱਤੀ ਗਈ ਸੀ। ‘ਫਰੇਜ਼ਰ ਵੈਲੀ
ਹਾਈਵੇਅ 1 ਕੌਰੀਡੋਰ ਇੰਪਰੂਵਮੈਂਟ ਪ੍ਰੋਗਰਾਮ’ (Fraser Valley Highway 1 Corridor Improvement Program) ਅੰਤ
ਵਿੱਚ ਸੁਮਾਸ ਪ੍ਰੇਰੀ ਵੱਲੋਂ ਚਿਲਿਵੈਕ ਵੱਲ ਜਾਣ ਲਈ ਹਾਈਵੇਅ ਨੂੰ ਵਧਾਏਗਾ।