Headlines

ਸਰੀ ਵਿਚ ਯੰਗ ਰਾਇਲ ਕਿੰਗਜ਼ ਕਬੱਡੀ ਕੱਪ 18 ਅਗਸਤ ਨੂੰ

ਭਾਰਤ-ਪਾਕਿਸਤਾਨੀ ਟੀਮਾਂ ’ਚ ਵਿਚਾਲੇ ਹੋਵੇਗਾ ਦਿਲਚਸਪ ਮੁਕਾਬਲਾ-
-ਰੰਗਾਰੰਗ ਪ੍ਰੋਗਰਾਮ ਦੌਰਾਨ ਗਾਇਕਾ ਅਮਨ ਰੋਜ਼ੀ ਅਤੇ ਬਲਜਿੰਦਰ ਰਿੰਪੀ ਲਾਉਣਗੇ ਰੌਣਕਾਂ-

ਵੈਨਕੂਵਰ, 16 ਅਗਸਤ (ਮਲਕੀਤ ਸਿੰਘ )—‘ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 18 ਅਗਸਤ ਦਿਨ ਐਤਵਾਰ ਨੂੰ ਸਰੀ ਦੀ 10975-126ਏ ਸਟਰੀਟ ’ਤੇ ਯੰਗ ਰਾਇਲ ਕਿੰਗਜ਼ ਕਬੱਡੀ ਕੱਪ-2024 ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਦਰਮਿਆਨ ਕਬੱਡੀ ਦਾ ਦਿਲਚਸਪ ਮੈਚ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਕੈਨੇਡਾ ਦੇ ਕਬੱਡੀ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ ਨੇ ਇਸ ਸਬੰਧੀ  ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਕਬੱਡੀ ਕੱਪ-2024’ ’ਚ ਕਬੱਡੀ ਦੀਆਂ ਕੁਲ 6 ਟੀਮਾਂ ਭਾਗ ਲੈਣਗੀਆਂ। ਪ੍ਰੰਤੂ ਸਭ ਤੋਂ ਦਿਲਚਸਪ ਮੈਚ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਵਿਚਾਲੇ ਕਰਵਾਇਆ ਜਾਵੇਗਾ। ਇਸ ਮੌਕੇ  ਪੰਜਾਬੀ ਗਾਇਕਾ ਅਮਨ ਰੋਜ਼ੀ ਅਤੇ ਬਲਜਿੰਦਰ ਰਿੰਪੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਚੋਣਵੇਂ ਗੀਤਾਂ ਦੀ ਝੜੀ ਲਾਉਣਗੇ।