Headlines

ਪੰਜਾਬੀ ਲਘੂ ਫਿਲਮਾਂ ਨੂੰ ਸਮਰਪਿਤ ਕਲਾਕਾਰ-ਮਲਕੀਤ ਸਿੰਘ ਦਿਓਲ

  ਅੰਮ੍ਰਿਤ ਪਵਾਰ-
ਲੋਹੇ ਦੇ ਸ਼ਹਿਰ ਲੁਧਿਆਣਾ ਤੇ ਡਾਬਾ ਤੇ ਉਥੋਂ ਨਿੱਕਲੀ ਇੱਕ ਕਲਮ ਜਿਸ ਨੇ ਗੀਤ ,ਗ਼ਜ਼ਲ ਤੇ ਕਹਾਣੀਆਂ ਰਚੀਆਂ ਤੇ ਫ਼ਿਰ ਕਿਉਂ ਕਿ ਨਿੱਕਾ ਪਰਦਾ ਸਮਾਜ ਦਾ ਦਰਪਣ ਤੇ ਲਘੂ ਫਿਲਮਾਂ ਲਈ ਇੰਟਰਨੈੱਟ ਮਾਧਿਅਮ ਲੋਕਾਈ ਤੱਕ ਸੌਖੀ ਪਹੁੰਚ ਤੇ ਇਸ ਤਰਾਂ ਮਲਕੀਤ ਸਿੰਘ ਦਿਓਲ ਲਘੂ ਫਿਲਮਾਂ ਦਾ ਨਾਮਵਰ ਲੇਖਕ ਤੇ ਨਿਰਮਾਤਾ ਬਣ ਗਿਆ।ਤੇ ਹਾਂ ਦਿਓਲ ਚੰਗਾ ਬੁਲਾਰਾ ਤੇ ਸ਼ਾਨਦਾਰ ਅਭਿਨੇਤਾ ਵੀ ਹੈ, ਖ਼ੈਰ ਡੀ ਡੀ ਪੰਜਾਬੀ ਤੇ ” ਜੋੜੀਆਂ ਜੱਗ ਥੋੜ੍ਹੀਆਂ” ਹੋਏ ਜਾਂ ਫਿਰ ” ਆ ਮੇਰਾ ਪਿੰਡ ਵੇਖ” ਮਲਕੀਤ ਦਿਓਲ ਦੀ ਕਲਾਕਾਰੀ ਤੇ ਬੋਲ ਜਨਤਾ ਨੂੰ ਸੇਧ ਭਰਪੂਰ ਮਨੋਰੰਜਨ ਦਿੰਦੇ ਰਹੇ ਹਨ।ਚੰਗੀ ਤੇ ਅਹਿਮ ਗੱਲ ਇਹ ਕਿ ਸਿੱਖੀ ਸਰੂਪ ਵਿੱਚ ਸਰਦਾਰੀ ਕਾਇਮ ਰੱਖ ਓਸ ਨੇ ਫਿਲਮੀ ਕਿਰਦਾਰ ਕੀਤੇ ਹਨ ਤੇ ਕਰਨ ਦੀ ਨੀਤੀ ਹੈ।ਮਲਕੀਤ ਦਿਓਲ ਨੇ ” ਜਾਗੋ ਪੰਜਾਬ” ਵਿੱਚ ਵਿਗੜੇ ਮਾਹੌਲ ਦੀ ਗੱਲ ਕੀਤੀ   ਤੇ ” ਸੰਘਰਸ਼ ” ਫ਼ਿਲਮ ਵਿੱਚ ਜੀਵਨ ਸੰਗਰਾਮ ਦਾ ਵਿਸ਼ਾ ਲਿਆ।ਇਸ ਤਰਾਂ ” ਨੰਨ੍ਹੀ ਛਾਂ” ਲਈ ਧੀਆਂ ਦੀ ਗੱਲ ਕੀਤੀ ਹੈ।ਦਿਓਲ ਦਸਦੇ ਹਨ ਕਿ ਸਮਾਜਿਕ ਫਰਜ਼ ਓਸ ਨੂੰ ਲੇਖਕ ਤੌਰ ਤੇ ਦਿਸਦੇ ਹਨ ਤੇ ਅਭਿਨੇਤਾ ਬਣ ਸਿੱਖੀ ਸਰੂਪ ਤੇ ਕਿਰਦਾਰ ਨਾਲ ਨਿਆਂ ਓਸ ਦੀ ਕੋਸ਼ਿਸ਼ ਹੁੰਦੀ ਹੈ । ਹੁਣ ਓਹ ” ਕਰਮਾਂ ਦਾ ਫਲ ” ਲਘੂ ਫ਼ਿਲਮ ਤਿਆਰ ਕਰਨ ਜਾ ਰਹੇ ਨੇ ਤੇ ਫਿਰ ਵੱਡੀ ਪੰਜਾਬੀ ਫ਼ਿਲਮ ਵੱਲ ਹੋਣਾ ਹੈ ।ਤਜ਼ਰਬੇ ਹਾਸਿਲ ਕਰ ਹੀ ਵੱਡੀ ਫ਼ਿਲਮ ਨੂੰ ਹੱਥ ਪਾਉਣਾ ਤੇ ਇਹੀ ਨੀਤੀ ਮਲਕੀਤ ਸਿੰਘ ਦਿਓਲ ਨੂੰ ਰਾਸ ਆਏਗੀ।ਬਾਕੀ ਓਸ ਦੇ ਲਿਖੇ ਗੀਤ ਨਾਮਵਰ ਕਲਾਕਾਰਾਂ ਨੇ ਗਾਏ ਹਨ ਤੇ ਪਾਲੀ ਦੇਤਵਾਲੀਆ ਸਮੇਤ ਕਈ ਕਲਾਕਾਰਾਂ ਦੇ ਵੀਡਿਓ ਵਿੱਚ ਓਹ ਆਏ ਹਨ ।ਰੰਗਮੰਚ ਨੂੰ ਫਿਰ ਸਰਗਰਮ ਕਰਨਾ ਓਹਨਾਂ ਦੀ ਖਾਹਿਸ਼ ਹੈ। ਜਿਆਦਾ ਨਹੀਂ ਸਿਰਫ ਐਨਾ ਹੀ ਕਹਿਣਾ ਹੈ ਮਲਕੀਤ ਸਿੰਘ ਦਿਓਲ ਦਾ ਕਿ ਆਪਣੀ ਪਛਾਣ ਸਿੱਖੀ ਸਰੂਪ ਦੀ ਰੱਖ ਕਿ ਅਭਿਨੈ ਕਰ ਲੋਕ ਪ੍ਰਿਅ ਹੋਣਾ,ਓਹ ਕਹਾਣੀ ਵਾਲੀ ਫ਼ਿਲਮ ਦੇਣੀ ਜਿਹੜੀ ਮਨੋਰੰਜਨ ਵੀ ਕਰੇ ਤੇ ਸੇਧ ਵੀ ਇਹੀ ਓਹਨਾਂ ਦੀ ਕਲਾਕਾਰੀ , ਲੇਖ਼ਣ ਤੇ ਫ਼ਿਲਮ ਨਿਰਮਾਣ ਹੋਏਗਾ ।