Headlines

ਖੁੱਡੀਆਂ ਪਰਿਵਾਰ ਨੂੰ ਵਧਾਈਆਂ-ਬੇਟੇ ਮਨਮੀਤ ਸਿੰਘ ਖੁੱਡੀਆਂ ਦਾ ਸ਼ੁਭ ਆਨੰਦ ਕਾਰਜ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ਤੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ-

ਸਰੀ ( ਦੇ ਪ੍ਰ ਬਿ)- ਬੀਤੀ 19 ਅਗਸਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦੇ ਛੋਟੇ ਭਰਾ, ਸਰੀ ਦੇ ਵਸਨੀਕ ਤੇ ਉਘੇ ਬਿਜਨੈਸਮੈਨ ਸ ਹਰਮੀਤ ਸਿੰਘ ਖੁੱਡੀਆਂ ਤੇ ਸ੍ਰੀਮਤੀ ਵੀਰਪਾਲ ਕੌਰ ਦੇ ਸਪੁੱਤਰ ਮਨਮੀਤ ਸਿੰਘ ਖੁੱਡੀਆਂ ਦਾ ਸ਼ੁਭ ਆਨੰਦ ਕਾਰਜ ਸਿਮਰਨ ਕੌਰ (ਸਪੁਤਰੀ ਸ ਅਵਿਨਾਸ਼ ਸਿੰਘ ਭਾਟੀਆ ਤੇ ਸ੍ਰੀਮਤੀ ਨੀਤੂ ਭਾਟੀਆ) ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀਆਂ ਉਘੀਆਂ ਹਸਤੀਆਂ ਜਿਹਨਾਂ ਵਿਚ ਵਿਧਾਇਕ ਤੇ ਮੰਤਰੀ ਸ਼ਾਮਿਲ ਸਨ ਤੋਂ  ਇਲਾਵਾ ਅਲਬਰਟਾ, ਓਨਟਾਰੀਓ ਤੇ ਪੰਜਾਬ ਤੋਂ ਕਈ ਮਹਿਮਾਨਾਂ ਸਮੇਤ ਵੱਡੀ ਗਿਣਤੀ ਵਿਚ ਖੁੱਡੀਆਂ ਪਰਿਵਾਰ ਦੇ ਨੇੜਲੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਵਿਆਹ ਸਮਾਗਮ ਵਿਚ ਸ਼ਾਮਿਲ ਹੁੰਦਿਆਂ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਉਘੀਆਂ ਹਸਤੀਆਂ ਤੇ ਮਹਿਮਾਨਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਆਨੰਦ ਕਾਰਜ ਦੀ ਰਸਮ ਉਪਰੰਤ ਉਘੀਆਂ ਹਸਤੀਆਂ ਜਿਹਨਾਂ ਵਿਚ ਲਿਬਰਲ ਐਮ ਪੀ ਸੁੱਖ ਧਾਲੀਵਾਲ, ਬੀ ਸੀ ਦੇ ਟਰੇਡ ਮਨਿਸਟਰ ਜਗਰੂਪ ਸਿੰਘ ਬਰਾੜ ਤੇ ਕੈਲਗਰੀ ਤੋਂ ਸਾਬਕਾ ਐਮ ਪੀ ਦਵਿੰਦਰ ਸ਼ੋਰੀ ਨੇ ਖੁੱਡੀਆਂ ਪਰਿਵਾਰ ਨਾਲ ਆਪਣੀ ਸਾਂਝ ਅਤੇ ਪਰਿਵਾਰ ਦੀ ਸਮਾਜਿਕ ਤੇ ਸਿਆਸੀ ਖੇਤਰ ਵਿਚ ਦੇਣ ਦੇ ਨਾਲ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਪੰਜਾਬ ਦੀ ਸਿਆਸਤ ਵਿਚ ਨਰੋਏ ਯੋਗਦਾਨ ਨੂੰ ਯਾਦ ਕਰਦਿਆਂ ਨਵ-ਵਿਆਹੀ ਜੋੜੀ ਨੂੰ ਬਜੁਰਗਾਂ ਦੇ ਪਾਏ ਪੂਰਨਿਆਂ ਦੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਚੰਗੇਰੇ ਤੇ ਸੁਖਦਾਈ ਭਵਿੱਖ ਲਈ ਅਸ਼ੀਰਵਾਦ ਦਿੱਤਾ। ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਵਿਚ ਬੀ ਸੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ, ਲੇਬਰ ਮਨਿਸਟਰ ਹੈਰੀ ਬੈਂਸ, ਸਿੱਖਿਆ ਮੰਤਰੀ ਰਚਨਾ ਸਿੰਘ, ਐਮ ਐਲ ਏ ਜਿੰਨੀ ਸਿਮਸ, ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ, ਕੈਲਗਰੀ ਤੋਂ  ਉਘੇ ਬਿਜਨਸਮੈਨ ਜਸਪਾਲ ਸਿੰਘ ਭੰਡਾਲ, ਅਮਨਪ੍ਰੀਤ ਸਿੰਘ ਗਿੱਲ, ਯਸ਼ਪਾਲ ਸ਼ੇਰਗਿੱਲ, ਰੋਮੀ ਸਿੱਧੂ, ਨਮਜੀਤ ਸਿੰਘ ਰੰਧਾਵਾ, ਐਡਮਿੰਟਨ ਤੋਂ  ਜਥੇਦਾਰ ਸਕੱਤਰ ਸਿੰਘ ਸੰਧੂ, ਬਲਕਰਨ ਸਿੱਧੂ, ਸਾਹਿਬ ਥਿੰਦ, ਬਖਸ਼ੀਸ਼ ਸਿੰਘ ਜ਼ੀਰਾ, ਹਰਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਬਾਠ, ਲਖਮੇਰ ਸਿੰਘ ਕੁਲਾਰ, ਪਰਮਜੀਤ ਸਿੰਘ ਰੰਧਾਵਾ, ਪਰਮਜੀਤ ਲਾਖਾ, ਸਰੀ ਫਲੀਟਵੁੱਡ ਤੋਂ ਕੰਸਰਵੇਟਿਵ ਨੌਮੀਨੇਸ਼ਨ ਉਮੀਦਵਾਰ ਕਰਤਾਰ ਸਿੰਘ ਢਿੱਲੋਂ ਤੇ ਹੋਰ ਹਾਜ਼ਰ ਸਨ।  ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ  ਪਰਿਵਾਰ ਨਾਲ ਸਮਾਜਿਕ ਤੇ ਸਿਆਸੀ ਖੇਤਰ ਵਿਚ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਆਭਾਰ ਪ੍ਰਗਟ ਕਰਦਿਆਂ ਆਏ ਮਹਿਮਾਨਾਂ ਵਲੋਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਅਤੇ ਭਵਿੱਖ ਵਿਚ ਵੀ ਪਿਆਰ ਇਤਫਾਕ ਬਣਾਈ ਰੱਖਣ ਦੀ ਕਾਮਨਾ ਕਰਦਿਆਂ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਉਘੇ ਰੇਡੀਓ ਹੋਸਟ ਰਾਮਿੰਦਰ ਸਿੰਘ ਕੰਗ ਨੇ ਬਾਖੂਬੀ ਨਿਭਾਈ। ਵਿਆਹ ਸਮਾਗਮ ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸ ਵੱਡੀ ਗਿਣਤੀ ਵਿਚ ਪਤਵੰਤਿਆਂ ,ਸੱਜਣਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ। ਡਾਂਸ ਪਾਰਟੀ ਦਾ ਮੰਚ ਸੰਚਾਲਨ ਉਘੇ ਫਿਲਮੀ ਅਦਾਕਾਰ ਰਾਣਾ ਰਣਬੀਰ ਨੇ ਕੀਤਾ। ਪ੍ਰਸਿਧ ਗਾਇਕ ਹਰਿੰਦਰ ਸੰਧੂ ਨੇ ਦੇਰ ਰਾਤ ਤੱਕ ਲਾੜਾ-ਲਾੜੀ ਤੇ ਮਹਿਮਾਨਾਂ ਨੂੰ ਨਚਾਇਆ।

Reception Party-