Headlines

ਯਾਦਗਾਰੀ ਹੋ ਨਿਬੜਿਆ ਐਡਮਿੰਟਨ ਦਾ ’12ਵਾਂ ਮੇਲਾ ਪੰਜਾਬੀਆਂ ਦਾ’

ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਸ਼ਹਿਰ ਚ ਬੀਤੇ ਸ਼ਨੀਵਾਰ ਨੂੰ  ਕੈਨੇਡੀਅਨ ਮੌਜਾਇਕ ਆਰਟਿਸਟ ਐਸ਼ੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਿਡ ਸਪੋਰਟਸ ਹੈਰੀਟੇਜ ਐਸ਼ੋਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਟਿਡ ਵਲੋਂ ਸ਼ਹਿਰ ਦੀ ਪੂਸਾ ਗਰਾਊਂਡ ਵਿਖੇ ’12 ਵਾਂ ਮੇਲਾ ਪੰਜਾਬੀਆਂ ਦਾ’ ਕਰਵਾਇਆ ਗਿਆ। ਇਸ ਵਾਰ ਇਹ ਮੇਲਾ ਪ੍ਰਸਿੱਧ ਸਾਹਿਤਕਾਰ ਡਾ: ਸੁਰਜੀਤ ਪਾਤਰ ਅਤੇ ਪ੍ਰੋ ਅਵਤਾਰ ਸਿੰਘ ਵਿਰਦੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਮੇਲੇ ਵਿਚ ਮੁੱਖ ਆਕਰਸ਼ਕ ਰਹੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ, ਗੁਰਕ੍ਰਿਪਾਲ ਸੂਰਾਪੁਰੀ, ਉਪਿੰਦਰ ਮਠਾਰੂ, ਸੁਰਿੰਦਰ ਲਾਡੀ, ਮਦਨ ਮੱਦੀ, ਅਮਨ ਰੋਜ਼ੀ, ਸ਼ੀਰਾ ਜਸਵੀਰ,  ਸੁਖ ਡੀਗੋਹ, ਗੁਰਇਕਬਾਲ ਬਰਾੜ, ਤਾਇਆ ਬੰਤਾ, ਹਰਜਾਪ ਸਿੰਘ, ਸਾਹਿਲ ਸੂਚ, ਰੂਬੀ ਮਦਹੋਕ, ਕਸ਼ਪੀ ਮਦਹੋਕ ਸਮੇਤ ਹੋਰ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ ਤੇ ਮੇਲੇ ਚ ਸ਼ਾਮਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ।
ਮੇਲੇ ਦੇ ਮੁੱਖ ਪ੍ਰਬੰਧਕ ਉਪਿੰਦਰ ਮਠਾਰੂ, ਬਿੰਦਰ ਬਿਰਕ, ਲਾਡੀ ਸੂਸਾਂਵਾਲਾ, ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਸੰਦੀਪ ਪੰਧੇਰ,  ਪੰਕਜ ਦੂਆ, ਮਹਿੰਦਰ ਤੂਰ,  ਹਰਦੀਪ ਲਾਲੀ ਤੇ ਹੋਰਾਂ ਨੇ ਮੇਲੇ ਚ ਹਾਜ਼ਰ ਕਲਾਕਾਰਾਂ, ਸਾਹਿਤਕਾਰ, ਗੀਤਕਾਰ, ਪੱਤਰਕਾਰ, ਸੱਭਿਆਚਾਰਕ, ਰਾਜਨੀਤਕ ਆਗੂਆਂ ਸਮਾਜਿਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਮੇਲੇ ਚ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸੰਚਾਲਨ ਲਾਡੀ ਸੂਸਾਂਵਾਲਾ ਨੇ ਬਾਖੂਬੀ ਨਿਭਾਇਆ।