Headlines

ਰਾਣਾ ਕੁਲਥਮ ਦੇ ਬੇਟੇ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸੀਨੀਅਰ ਅਕਾਲੀ ਆਗੂ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਇਕ ਸੰਦੇਸ਼ ਰਾਹੀਂ ਕੈਨੇਡਾ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਰਾਣਾ ਕੁਲਥਮ ਦੇ ਨੌਜਵਾਨ ਬੇਟੇ ਜਸਨੂਰਪਾਲ ਸਿੰਘ ਦੇ ਅਚਾਨਕ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਇਕ ਲਿਖਤੀ ਸ਼ੋਕ ਸੰਦੇਸ਼ ਰਾਹੀ ਕਿਹਾ ਹੈ ਕਿ ਰਾਣਾ ਜੀ ਮੈਂ ਦੇਸ਼ ਪ੍ਰਦੇਸ਼ ਟਾਈਮਜ਼ ਵਿੱਚ ਹੁਣੇ ਪੜਿਆ ਹੈ ਕਿ ਬੇਟਾ ਅਚਨਚੇਤ ਵਿਛੋੜਾ ਦੇ ਗਿਆ ਹੈ, ਬੜਾ ਸਦਮਾ ਪੁੱਜਾ। “ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ।” ਅਜਿਹੀ ਹਿਰਵੇਦਕ ਘਟਨਾ ਸਬੰਧੀ ਕਹਿਣਾ ਆਸਾਨ ਪਰ ਭਾਣਾ ਮੰਨਣਾ ਨਿਰਸੰਦੇਹ ਬਹੁਤ ਕਠਿਨ ਹੈ। ਪਰ ਗੁਰੂ ਸਮਰੱਥ ਹੈ ਉਹ ਹੀ ਸਮਰੱਥਾ ਬਖਸ਼ਦਾ ਹੈ। ਇੱਸ ਦੁੱਖ ਦੀ ਘੜੀ ਆਪਨੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਅਕਾਲ ਪੁੱਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਬੇਟੇ ਨੂੰ ਆਪਨੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਇਸੇ ਦੌਰਾਨ ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ, ਜਥੇਦਾਰ ਗੁਰਚਰਨ ਸਿੰਘ ਖੱਖ ਨੇ ਵੀ ਇਕ ਸ਼ੋਕ ਸੰਦੇਸ਼ ਰਾਹੀਂ ਸ ਮਨਜਿੰਦਰ ਸਿੰਘ ਰਾਣਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।