Headlines

ਸਰੀ ਚ ਸੁਰ ਮੇਲੇ ਨੇ ਦਰਸ਼ਕਾਂ-ਸਰੋਤਿਆਂ ਦੇ ਮਨ ਮੋਹੇ

* ਕੁਲਵਿੰਦਰ ਧਨੋਆ ਅਤੇ ਹੁਸਨਪ੍ਰੀਤ ਦੀ ਜੋੜੀ ਨੇ ਲਗਾਈ ਗੀਤਾਂ ਦੀ ਝੜੀ –
ਵੈਨਕੁਵਰ ,26 ਅਗਸਤ( ਮਲਕੀਤ ਸਿਘ)- ਮਿੰਨੀ ਪੰਜਾਬ ਵਜੋ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ  ਦੇ 88 ਐਵਿਨੀਓ ਤੇ ਸਥਿਤ ਬੇਅਰ ਕਰੀਕ ਪਾਰਕ ਦੇ ਆਰਟ ਸੈਂਟਰ ਚ ਅੱਜ ਸ਼ਾਮੀ  ‘ਧਨੋਆ ਇੰਟਰਟੇਨਮੈੰਟ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ  ਸਹਿਯੋਗ ਨਾਲ ਇਕ ’ਸੁਰ ਮੇਲੇ’ ਦਾ  ਆਯੋਜਨ ਕਰਵਾਇਆ ਗਿਆ । ਸ਼ਾਮੀ 7.30 ਵਜੇ ਤੋਂ ਦੇਰ ਰਾਤ ਤਕਰੀਬਨ 10.45 ਤੀਕ ਲਗਾਤਾਰ ਨਿਰੰਤਰ ਚੱਲੇ ਇਸ ਸੁਰ ਮੇਲੇ ਚ ਵੱਡੀ ਗਿਣਤੀ ਚ ਪੁੱਜੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ  ਖੁਲ ਦਿਲੀ ਨਾਲ ਇਹਦਾ ਆਨੰਦ ਮਾਣਿਆ ।
ਇਸ ਸੁਰ ਮੇਲੇ ਦੀ ਸ਼ੁਰੂਆਤ ਉਘੇ ਗਾਇਕ ਅਰਜਨ ਢਿੱਲੋਂ  ਵੱਲੋ ਇੱਕ ਧਾਰਮਿਕ ਗੀਤ ਗਾ ਕੇ ਕੀਤੀ ਗਈ । ਇਸ ਮਗਰੋਂ ਨੌਜੁਆਨ ਗਾਇਕ ਅਕਾਸ਼ਦੀਪ ਅਤੇ ਓਘੀ ਗਾਇਕਾ  ਕੌਰ  ਮਨਦੀਪ  ਵੱਲੌ ਆਪਣੇ ਚੋਣਵੇ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਲ ਚ ਮੌਜੂਦ ਦਰਸ਼ਕਾੰ ਦੀ ‘ਬੱਲੇ -ਬੱਲੇ ਕਰਵਾ ਛੱਡੀ । ਇਸ ਦੌਰਾਨ ਕੌਰ ਮਨਦੀਪ  ਵੱਲੋ ਜਦੋ ਲੰਬੀ ਹੇਕ ਚ ਮਿਰਜ਼ਾ ਗਾਇਆ ਗਿਆ ਤਾ ਸਮੁੱਚੇ  ਹਾਲ ਚ ਹਾਜ਼ਰ ਦਰਸ਼ਕਾਂ ਦੀਆ ਤਾੜੀਆਂ ਨਾਲ ਹਾਲ ਪੂਰੀ ਤਰਾਂ ਗੂੰਜ ਉਠਿਆ। ਇਸ ਓਪਰੰਤ ਓਘੇ ਪੰਜਾਬੀ ਗਾਇਕ ਕੁਲਵਿੰਦਰ  ਧਨੋਆ ਅਤੇ ਉਨਾੰ ਦੀ ਸਾਥਨ ਕਲਾਕਾਰ ਅਤੇ ਉੱਘੀ ਪੰਜਾਬੀ ਗਾਇਕਾ ਹੁਸਨਪ੍ਰੀਤ ਤੇ ਅਧਾਰਿਤ ਜੋੜੀ ਵੱਲੋੰ ਪੰਜਾਬੀ ਲੋਕ ਗਾਇਕੀ ਦੇ ਚੌਣਵੇ ਗੀਤਾੰ ਦੀ ਲਗਾਤਾਰ ਲਗਾਈ ਗਈ ਝੜੀ ਨਾਲ ਸੁਰ ਮੇਲਾ ਹੋਰ ਵੀ ਦਿਲਚਸਪ ਅਤੇ ਰੰਗੀਨ ਹੋ ਗਿਆ  ਮਹਿਸੂਸ ਹੋਇਆ ਅੱਜ ਦੇ ਇਸ ਸੁਰ ਮੇਲੇ ਚ ਚੌਣਵੇ ਗੀਤਾਂ ਦੀ ਧੁਨ  ਤੇ ਮੇਲੇ ਚ ਹਾਜ਼ਰ  ਦਰਸਕ  ਥਿਰਕਦੇ ਨਜਰੀ ਆਏ । ਅਖੀਰ ਚ ਮੇਲੇ ਦੇ ਆਯੋਜਿਕਾਂ ਵੱਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਕੈਪਸਨ : ਸੁਰ ਮੇਲੇ ਦੀਆਂ ਵੱਖ- ਵੱਖ ਤਸਵੀਰਾਂ।

Leave a Reply

Your email address will not be published. Required fields are marked *