Headlines

ਪਾਕਿਸਤਾਨੀ ਕਬੱਡੀ ਖਿਡਾਰੀਆਂ ਨੇ ਗੁਰਦੁਆਰਾ ਨਾਨਕਸਰ ਦੇ ਦਰਸ਼ਨ ਕੀਤੇ

ਵੈਨਕੂਵਰ  30 ਅਗਸਤ ( ਮਲਕੀਤ ਸਿੰਘ)- ਕੈਨੇਡਾ ਚ ਕਰਵਾਏ ਜਾ ਰਹੇ ਵੱਖ-ਵੱਖ ਕਬੱਡੀ ਮੈਚਾਂ ਚ ਸਰੀਰਕ ਸਮਰਥਾ ਵਿਖਾਉਣ ਲਈ ਪਾਕਿਸਤਾਨ ਤੋਂ ਵਿਸ਼ੇਸ਼ ਤੌਰ ਤੇ ਕਨੇਡਾ ਦੌਰੇ ‘ਤੇ ਪੁੱਜੇ ਪਾਕਿਸਤਾਨੀ ਕਬੱਡੀ ਖਿਡਾਰੀ ਵੈਨਕੂਵਰ ਨਾਲ ਲੱਗਦੇ ਰਿਚਮੰਡ ਚ ਸਥਿਤ ਗੁਰਦੁਆਰਾ ਨਾਨਕਸਰ ਦੇ ਦਰਸ਼ਨਾਂ ਲਈ ਪੁੱਜੇ ਇੱਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਜੀ ਆਇਆ ਕਿਹਾ ਗਿਆ। ਉੱਘੇ ਰੀਐਲਟਰ ਪ੍ਰੈਟੀ ਰਸੂਲਪੁਰ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰੂ ਘਰ ‘ਚ ਪੁੱਜਣ ਵਾਲੇ ਇਹਨਾਂ ਖਿਡਾਰੀਆਂ ‘ਚ ਅਰਸਲਾਨ ਵੱਟੂ, ਅਲੀ ਵੜੈਚ,ਨਾਫੀਸ ਗੁਜਰ, ਸਾਜਾ ਗੁਜਰ, ਰਾਣਾ ਅਤੀ,ਅਕਮਲ ਡੋਗਰ, ਅਤੇ ਅਬੂ ਬਾਕਰ ਡੋਗਰ ਆਦਿ ਦੇ ਨਾਮ ਸ਼ਾਮਲ ਹਨ । ਇਸ ਮੌਕੇ  ਇੰਦਰਜੀਤ ਗਿੱਲ ਅਤੇ ਚਰਨਜੀਤ ਬਰਾੜ, ਮਾਇਕ ਹੋਨਜਨ, ਹਰਪਾਲ ਸਿੰਘ ਗਰੇਵਾਲ, ਅਮਰੀਕ ਸਿੰਘ ਨਿੱਜਰ, ਬਲਦੇਵ ਸਿੰਘ ਬਰਾੜ ਅਤੇ ਗੁਰਦੀਪ ਸਿੰਘ ਵਾਹਿਦ ਮੌਜੂਦ ਸਨ l

Leave a Reply

Your email address will not be published. Required fields are marked *