Headlines

ਦੇਵ ਮਾਨ ਘਰਖਣਾ ਵਲੋਂ ਅੰਤਰਰਾਸ਼ਟਰੀ ਕਬੱਡੀ ਕੋਚ ਦਵਿੰਦਰ ਸਿੰਘ ਦਾ ਨਗਦ ਰਾਸ਼ੀ ਨਾਲ ਸਨਮਾਨ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਬੀਤੇ ਦਿਨੀ ਅੰਤਰਰਾਸ਼ਟਰੀ ਕਬੱਡੀ ਕੋਚ ਦਵਿੰਦਰ ਸਿੰਘ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਕਬੱਡੀ ਅਕੈਡਮੀ ਸ੍ਰੀ ਚਮਕੌਰ ਸਾਹਿਬ ਜੀ ਨੂੰ ਜਿਨ੍ਹਾਂ ਦਾ ਮਾ ਖੇਡ ਕਬੱਡੀ ਲਈ ਪਾਏ ਵੱਡਮੁੱਲੇ ਯੋਗਦਾਨ ਬਦਲੇ ਕੈਨੇਡਾ ਵਿਖੇ ਕਬੱਡੀ ਕੱਪ ਤੇ ਕਬੱਡੀ ਪ੍ਰਮੋਟਰ ਦੇਵ ਮਾਨ ਘਰਖਣਾ ਤੇ ਸਰਬਾ ਘਰਖਣਾ ਵਲੋਂ 1100 ਡਾਲਰ ਦੀ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਵੀ ਦੱਸਣਯੋਗ ਹੈ ਕਿ ਇੰਟਰਨੈਸ਼ਨਲ ਕਬੱਡੀ ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਜੀ ਪਿਛਲੇ 20 ਸਾਲਾਂ ਤੋ ਚਮਕੌਰ ਸਾਹਿਬ ਅਕੈਡਮੀ ਵਿੱਚ ਖਿਡਾਰੀਆਂ ਨੂੰ ਮਿਹਨਤ ਕਰਵਾ ਰਹੇ ਹਨ। ਜਿਨ੍ਹਾਂ ਦੀ ਮਿਹਨਤ ਸਦਾ ਸੈਕੜੇ ਕਬੱਡੀ ਸਟਾਰ ਸ੍ਰੀ ਚਮਕੌਰ ਸਾਹਿਬ ਕਬੱਡੀ ਅਕੈਡਮੀ ਵਿੱਚ ਮਿਹਨਤ ਕਰਕੇ ਵਿਸ਼ਵ ਕਬੱਡੀ ਕੱਪ, ਵੈਵ ਕਬੱਡੀ ਲੀਗ ਤੇ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ, ਯੂਰਪ, ਡੁੱਬਈ, ਮਲੇਸ਼ੀਆ ਵਿੱਚ ਖੇਡ ਚੁੱਕੇ ਹਨ।ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਨੂ ਜੰਪ, ਦੁਲਾ ਸੁਰਖਪੁਰੀਆ ਤੋਂ ਇਲਾਵਾ ਯਾਰ ਦੋਸਤਾਂ ਵੀ ਹਾਜਰ ਸਨ |

Leave a Reply

Your email address will not be published. Required fields are marked *