Headlines

ਸਰੀ ਸਿੱਖ ਯੂਥ ਸਪੋਰਟਸ ਫੈਸਟੀਵਲ ਧੂਮਧਾਮ ਨਾਲ ਮਨਾਇਆ

ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ-

( ਦੇ ਪ੍ਰ ਬਿ)-ਬੀਤੇ ਦਿਨੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਵਲੋਂ ਸਿੱਖ ਯੂਥ ਸਪੋਰਟਸ ਫੈਸਟੀਵਲ ਧੂਮਧਾਮ ਨਾਲ ਕਰਵਾਇਆ ਗਿਆ। ਇਸ ਫੈਸਟੀਵਲ ਦੌਰਾਨ ਵੱਖ-ਵੱਖ ਖੇਡਾਂ ਤੋਂ ਇਲਾਵਾ ਭਾਰ ਤੋਲਣ, ਵਾਲੀਬਾਲ, ਰੱਸਾਕਸ਼ੀ, ਕੁਸ਼ਤੀ ਤੇ ਕਬੱਡੀ ਮੁਕਾਬਲੇ ਵੀ ਕਰਵਾਏ ਗਏ। ਜਿਸ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਐਮ ਪੀ ਰਣਦੀਪ ਸਿੰਘ ਸਰਾਏ , ਐਮ ਪੀ ਸੁੱਖ ਧਾਲੀਵਾਲ, ਤੇਗਜੋਤ ਬੱਲ, ਬੌਬ ਚੀਮਾ, ਸਤਨਾਮ ਸਿੰਘ ਜੌਹਲ, ਬਲਕਾਰ ਸਹੋਤਾ, ਜਵਾਹਰ ਪੱਡਾ, ਤਨਵੀਰ ਧਾਲੀਵਾਲ, ਗੁਰਜੰਟ ਸਿੰਘ ਸੰਧੂ , ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਹਨਾਂ ਖੇਡਾਂ ਦਾ ਹਜ਼ਾਰਾਂ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਦੌਰਾਨ ਸਪੋਰਟਸ ਕਮੇਟੀ ਵਲੋਂ ਉਘੇ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ , ਹਰਨੇਕ ਸਿੰਘ ਸੰਧੂ ਨੇਕਾ ਨਕੋਦਰ ਤੇ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

 

Leave a Reply

Your email address will not be published. Required fields are marked *