Headlines

ਕੈਲਗਰੀ ਵਿਚ ਰਾਹਤ ਫਤਹਿ ਅਲੀ ਖਾਨ ਦਾ ਸ਼ੋਅ ਯਾਦਗਾਰੀ ਰਿਹਾ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਅੰਮ੍ਰਿਤਸਰੀ ਤੜਕਾ ਪ੍ਰੋਡਕਸ਼ਨ ਦੇ ਜੱਸੀ ਨਈਅਰ ਤੇ ਗਗਨ ਡਾਂਗ ਵਲੋਂ ਪ੍ਰਸਿੱਧ ਗਜ਼ਲ ਗਾਇਕ ਰਾਹਤ ਫਤਹਿ ਅਲੀ ਖਾਨ ਦੇ ਅਮਰੀਕਾ-ਕੈਨੇਡਾ ਟੂਰ ਤਹਿਤ ਇਕ ਸ਼ਾਮ ਵਿਨਸਪੋਰਟ ਅਰੀਨਾ ਕੈਲਗਰੀ ਵਿਖੇ ਆਯੋਜਿਤ ਕਰਵਾਈ ਗਈ। ਪੂਰੀ ਤਰਾਂ ਸੋਲਡ ਰਹੇ ਇਸ ਸ਼ੋਅ ਵਿਚ ਲਗਪਗ 3000 ਤੋਂ ਉਪਰ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਹਤ ਫਹਤਿ ਅਲੀ ਖਾਨ ਨੇ ਆਪਣੇ ਪ੍ਰਸਿੱਧ ਗੀਤ, ਗਜ਼ਲਾਂ, ਕਵਾਲੀਆਂ ਤੇ ਬਾਲੀਵੁਡ ਧੁਨਾਂ ਉਪਰ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸੰਗੀਤ ਦਾ ਜਾਦੂ ਸਿਰ ਚੜ ਬੋਲਿਆ। ਇਸ ਮੌਕੇ ਰਾਹਤ ਫਤਹਿ ਅਲੀ ਖਾਨ ਨੇ ਆਪਣੇ ਪ੍ਰਸਿਧ ਗੀਤਾਂ – ਜੱਗ ਸੂਨਾ ਸੂਨਾ ਲਗੇ, ਤੇਰੇ ਬਿਨ, ਆਂਖ ਸੇ ਆਂਖ ਮਿਲਾਓ, ਕਿਸੀ ਰੋਜ਼ ਮਿਲੋ, ਤੇਰੇ ਮਸਤ ਮਸਤ ਦੋ ਨੈਨ, ਦਿਲ ਤੋ ਬੱਚਾ ਹੈ,  ਜੀਆ ਧੜਕ ਧੜਕ ਜਾਏ, ਓ ਰੇ ਪੀਆ ਆਦਿ ਗਾਕੇ ਮਹਿਫਲ ਨੂੰ ਯਾਦਗਾਰੀ ਬਣਾ ਦਿੱਤਾ।

Leave a Reply

Your email address will not be published. Required fields are marked *