Headlines

ਕੈਲਗਰੀ ਵਿਚ ਵਾਰਿਸ ਭਰਵਾਂ ਦੇ ਪੰਜਾਬੀ ਵਿਰਸੇ ਨੂੰ ਸ਼ਾਨਦਾਰ ਹੁੰਗਾਰਾ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਵਸਦਾ ਰਹੇ ਪੰਜਾਬ ਦੀ ਟੀਮ ( ਮਨਦੀਪ ਖੰਗੂੜਾ, ਬਲਦੀਪ ਗਰੇਵਾਲ, ਮਨਦੀਪ ਪੱਡਾ) ਵੱਲੋਂ ਵਾਰਿਸ ਭਰਾਵਾਂ ( ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ) ਦਾ ਪੰਜਾਬੀ ਵਿਰਸਾ ਸ਼ੋਅ ਜੈਨੇਸਿਸ ਸੈਂਟਰ ਕੈਲਗਰੀ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਮੁੱਖ ਸਪਾਂਸਰਾਂ ਵਿਚ ਸ਼ਾਮਿਲ ਐਸ ਐਸ ਟਰੱਕਿੰਗ, ਐਸ ਜੀ ਜੀ ਰੀਅਲ ਇਸਟੇਟ ਗਰੁੱਪ, ਬਲੂ ਹੋਰਸ ਟਰੱਕਿੰਗ ਲਿਮਟਿਡ, ਨਿਊ ਮਿਲੇਨੀਅਮ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ੋਅ ਨੂੰ ਪੰਜਾਬੀ ਪਿਆਰਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਲੋਕਾਂ ਦੀ ਮੰਗ ਉਪਰ ਪ੍ਰਬੰਧਕਾਂ ਵਲੋਂ ਵਧੇਰੇ ਸੀਟਾਂ ਦਾ ਪ੍ਰਬੰਧ ਕਰਨਾ ਪਿਆ। ਪ੍ਰੋਗਰਾਮ ਦੌਰਾਨ ਵਾਰਿਸ ਭਰਾਵਾਂ ਨੇ ਸਭਿਆਚਾਰਕ ਗੀਤ ਗਾਕੇ ਜਿਥੇ ਲੋਕਾਂ ਦਾ ਮਨੋਰੰਜਨ ਕੀਤਾ ਉਥੇ ਹਿਟ ਗੀਤ -ਆਖਰੀ ਪਲਾਂ ਤੇ ਯੁਧ ਆਰ ਪਾਰ ਦਾ,  ਸਿਰ ਤੇ ਤਾਜ ਵੇਖਣ ਨੂੰ, ਮੈਂ ਕਿਹਾ ਨਹੀ ਨਹੀ, ਮੇਰਾ ਮਿੱਤਰ ਕੋਈ ਪਿਆਰਾ ਹੋਊਗਾ, ਕਿਤੇ ਕੱਲੀ ਬਹਿਕੇ ਸੋਚੀਂ ਨੀ, ਜਾਰੀ ਜੰਗ ਰੱਖਿਓ ਸਮੇਤ ਕਈ ਗੀਤ ਗਾਕੇ ਸਰੋਤਿਆਂ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਐਮ ਪੀ ਜਸਰਾਜ ਸਿੰਘ ਹੱਲਣ, ਕੌਂਸਲਰ ਰਾਜ ਧਾਲੀਵਾਲ,  ਰਣਬੀਰ ਪਰਮਾਰ, ਨਰਿੰਦਰਪਾਲ ਔਜਲਾ, ਅਮਨਪ੍ਰੀਤ ਸਿੰਘ ਗਿੱਲ, ਯਸ਼ਪਾਲ ਸ਼ੇਰਗਿੱਲ, ਜੈਗ ਸਹੋਤਾ, ਇੰਦਰ ਗਰੇਵਾਲ, ਗੁਰਜੀਤ ਰਾਏ, ਬਲਵਿੰਦਰ ਟਿਵਾਣਾ, ਹਰਪਾਲ ਗਰੇਵਾਲ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਥਿੰਦ ਬ੍ਰਦਰਜ਼ ਟਵੈਂਟੀ ਫਸਟ ਸੈਂਚੁਰੀ ਹੋਮਜ਼ ਅਤੇ ਮੋਟਰਸਾਈਕਲ ਕਲੱਬ ਵਲੋਂ ਵਾਰਿਸ ਭਰਾਵਾਂ ਦਾ ਸਨਮਾਨ ਕੀਤਾ ਗਿਆ।

 

Leave a Reply

Your email address will not be published. Required fields are marked *