Headlines

ਵਿੰਨੀਪੈਗ ਤੇ ਮਾਂਟਰੀਅਲ ਦੀ ਜ਼ਿਮਨੀ ਚੋਣ ਵਿਚ ਲਿਬਰਲ ਨੂੰ ਵੱਡਾ ਝਟਕਾ

ਵਿੰਨੀਪੈਗ ਤੋਂ ਐਨ ਡੀਪੀ ਤੇ ਮਾਂਟਰੀਅਲ ਤੋਂ ਬਲਾਕ ਕਿਊਬੈਕਾ ਉਮੀਦਵਾਰ ਜੇਤੂ ਰਹੇ-

ਵਿੰਨੀਪੈਗ- ਬੀਤੇ ਦਿਨ ਵਿੰਨੀਪੈਗ ਤੇ ਮਾਂਟਰੀਅਲ ਵਿਚ ਦੋ ਹਲਕਿਆਂ ਦੀ ਫੈਡਰਲ ਜਿਮਨੀ ਚੋਣ ਵਿਚ ਲਿਬਰਲ ਪਾਰਟੀ ਨੂੰ ਕਰਾਰ ਝਟਕਾ ਲੱਗਾ ਹੈ।

ਵਿੰਨੀਪੈਗ ਵਿਚ ਐਲਮਵੁੱਡ-ਟ੍ਰਾਂਸਕੋਨਾ ਹਲਕੇ ਤੋਂ  ਐਨ ਡੀ ਪੀ ਉਮੀਦਵਾਰ ਲੀਲਾ ਡਾਂਸ ਜੇਤੂ ਰਹੀ ਹੈ ਜਦੋਂਕਿ ਮਾਂਟਰੀਅਲ ਦੀ ਲਾਸਾਲੇ-ਏਮਾਰਡ-ਵਰਡੂਨ ਹਲਕੇ ਤੋਂ ਬਲਾਕ ਕਿਊਬੈਕ ਦਾ ਉਮੀਦਵਾਰ ਜੇਤੂ ਰਿਹਾ ਹੈ। ਇਸ ਹਲਕੇ ਨੂੰ ਲਿਬਰਲ ਪਾਰਟੀ ਦਾ ਪੱਕਾ ਗੜ ਸਮਝਿਆ ਜਾਂਦਾ ਸੀ।
ਲਾਸਾਲੇ-ਏਮਾਰਡ-ਵਰਡਨ ਵਿੱਚ ਹਾਰ ਨਾਲ ਪਿਛਲੇ ਤਿੰਨ ਮਹੀਨਿਆਂ ਵਿੱਚ ਇੱਕ ਸੁਰੱਖਿਅਤ ਲਿਬਰਲ ਸੀਟ ਤੋਂ ਟਰੂਡੋ ਦੀ ਦੂਜੀ ਜ਼ਿਮਨੀ ਚੋਣ ਹਾਰ ਹੈ ਅਤੇ ਇਹ ਪਾਰਟੀ ਨੇਤਾ ਵਜੋਂ ਉਨ੍ਹਾਂ ਦੀ ਕਾਰਗੁਜਾਰੀ ਉਪਰ ਵੱਡਾ ਪ੍ਰਸ਼ਨ ਚਿੰਨ ਹੈ।
ਬਲਾਕ ਉਮੀਦਵਾਰ ਲੁਈਸ-ਫਿਲਿਪ ਸੌਵੇ ਨੇ ਲਿਬਰਲ ਲੌਰਾ ਪੈਲੇਸਤੀਨੀ ਨੂੰ ਬਹੁਤ ਹੀ ਘੱਟ ਫਰਕ ਨਾਲ ਹਰਾਇਆ।

Leave a Reply

Your email address will not be published. Required fields are marked *