Headlines

ਢਾਡੀ ਜਸਵੰਤ ਸਿੰਘ ਕਮਲ ਦਾ ਦੁਖਦਾਈ ਵਿਛੋੜਾ

ਚੜ੍ਹਦੀ ਕਲਾ ‘ਚ ਗਾਉਣ ਵਾਲੀ ਸੁਰੀਲੀ ਅਵਾਜ਼ ਸਦਾ ਲਈ ਅਲੋਪ ਹੋ ਗਈ –
ਸਰੀ, 20 ਸਤੰਬਰ ( ਸ਼ਤੀਸ਼ ਜੌੜਾ ) -ਚੜ੍ਹਦੀ ਕਲਾ ਵਿੱਚ ਗਾਉਣ ਵਾਲੀ ਸੁਰੀਲੀ ਤੇ ਬੁਲੰਦ ਅਵਾਜ਼ , ਬੀਤੇ ਦਿਨੀ ਸਦਾ ਲਈ ਖਾਮੋਸ਼ ਹੋ ਗਈ । ਗੁਰਬਾਣੀ ਮੁਤਾਬਿਕ “ ਬਾਬਾ ਬੋਲਤੇ ਥੇ , ਕਹਾਂ ਗਇਓ।  ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਦੇ ਸਾਥੀ ਜਸਵੰਤ ਸਿੰਘ ਕਮਲ ਹਮੇਸ਼ਾ ਹੱਸੂੰ ਹੱਸੂੰ ਕਰਦੇ ਪ੍ਰਭਾਵਸ਼ਾਲੀ ਚਿਹਰੇ ਦੇ ਮਾਲਕ ਸਿੱਖ ਸੰਗਤਾਂ ਵਿੱਚ ਵਿਚਰਦੇ ਰਹੇ । ਨਕੋਦਰ ਦੇ ਨੇੜਲੇ ਪਿੰਡ ਸਰੀਂਹ ਦੇ ਜੰਮਪਲ ਭਾਈ ਦਇਆ ਸਿੰਘ ਦਿਲਬਰ ਦੇ ਸਾਥੀ ਵੀ ਰਹੇ। ਮੌਜੂਦਾ ਭਾਈ ਸਾਹਿਬ  ਮੋਰਾਂਵਾਲੀ ਜਥੇ ਦੇ ਸਿਰਕੱਢ ਗਾਇਕ ਢਾਡੀ ਸਨ ।
ਉਨ੍ਹਾਂ ਦੇ ਤਕਰੀਬਨ ਗਾਈਆਂ ਸਾਰੀਆ ਵਾਰਾਂ , ਧਾਰਮਿਕ ਜੋਸ਼ੀਲੇ  ਗੀਤ ਭਾਈ ਸਾਹਿਬ ਨੇ ਗਾਏ । ਉਨਾਂ ਦੀ ਅਵਾਜ਼ ਚੜ੍ਹਦੀ ਕਲਾ ਵਾਲੀ ਸੀ । ਉਨਾਂ ਦੇ ਸਦੀਵੀਂ ਵਿਛੋੜੇ ਤੇ ਢਾਡੀ ਜਥਿਆਂ ਵਿੱਚ , ਕਵੀਆਂ ਅਤੇ ਪ੍ਰਚਾਰਕਾਂ ਵਿੱਚ ਸੋਗ ਦੀ ਲਹਿਰ ਹੈ । ਪੰਜਾਬੀ ਗਾਇਕ ਕਲਾਕਾਰਾਂ ਨਾਲ ਵੀ ਉਹਨਾਂ ਦਾ ਕਾਫੀ ਮੋਹ ਸੀ । ਉਹਨਾਂ ਦੇ ਸੁਰਗਵਾਸ ਹੋ ਜਾਣ ਤੇ ਗਾਇਕ  ਨਛੱਤਰ ਗਿੱਲ , ਸੁਰਿੰਦਰ ਲਾਡੀ , ਰਿੱਕ ਨੂਰ , ਹੀਰਾ ਧਾਰੀਵਾਲ ਕੈਨੇਡਾ , ਜੱਸੀ ਸੋਹਲ , ਦਲਵਿੰਦਰ ਦਿਆਲਪੁਰੀ , ਬਲਦੇਵ ਰਾਹੀ ਮੰਚ ਸੰਚਾਲਕ , ਢਾਡੀ ਇੰਦਰਜੀਤ ਸਿੰਘ ਸ਼ੇਰਗਿੱਲ ਅਤੇ ਸੁੱਚਾ ਰੰਗੀਲਾ , ਮਨਦੀਪ ਮੈਡੀਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।