Headlines

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਸੀਨੀਅਰ ਸੈਂਟਰ ਦਾ ਉਦਘਾਟਨ

ਐਬਸਫੋਰਡ ( ਪਰਮਾਰ)– ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਨਵੇਂ ਬਣਾਏ ਗਏ ਸੀਨੀਅਰ ਸੈਂਟਰ ਦਾ ਉਦਘਾਟਨ ਬੀਤੇ ਦਿਨ ਕੀਤਾ ਗਿਆ। ਗੁਰਦੁਆਰਾ ਕਮੇਟੀ ਵਲੋਂ ਬਜੁਰਗਾਂ  ਦੀ ਕਈ ਸਾਲਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਇਹ ਸੀਨੀਅਰ ਸੈਂਟਰ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਵਲੋਂ ਬਜ਼ੁਰਗਾਂ ਨੂੰ ਸੌਂਪਿਆ ਗਿਆ । ਉਦਘਾਟਨ ਸਮੇਂ ਗੁਰੂ ਘਰ ਦੇ ਬਹੁਤ ਹੀ ਪੁਰਾਣੇ ਪਿਕਅਪ ਟਰੱਕ ਨੂੰ ਬਦਲਣ ਦੀ ਗੱਲ ਚੱਲੀ ਤੇ 10 ਮਿੰਟਾਂ ਚ $25000 ਇਕੱਠਾ ਹੋ ਗਿਆ। ਗੁਰੂ ਘਰ ਦੇ ਹਾਲ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਇੱਕ ਦੋ ਹਫ਼ਤੇ ਚ ਵਾਸ਼ਰੂਮਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਹਾਜ਼ਰ ਬਜੁਰਗਾਂ ਨੇ ਸੀਨੀਅਰ ਸੈਂਟਰ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਕਮੇਟੀ ਦੇ ਇਸ ਉਦਮ ਲਈ ਧੰਨਵਾਦ ਕੀਤਾ।

Screenshot

Leave a Reply

Your email address will not be published. Required fields are marked *