Headlines

ਸਰੀ ਵਿਚ ਤਾਜ ਇੰਡੀਅਨ ਫੂਡਜ਼ ਦੀ ਗਰੈਂਡ ਓਪਨਿੰਗ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਦੇ 13065-84 ਐਵਨਿਊ ਵਿਖੇ ਤਾਜ ਇੰਡੀਅਨ ਫੂਡਜ਼ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ।
ਤਾਜ ਇੰਡੀਨ ਫੂਡਜ਼ ਦੇ ਉਦਘਾਟਨ ਦੀ ਰਸਮ ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਅਤੇ ਸਮਾਜ ਸੇਵੀ ਤੇ ਲਿਬਰਲ ਕਾਰਕੁੰਨ ਗੁਰਬਖਸ਼ ਸਿੰਘ ਸੈਣੀ ਵਲੋਂ ਮਿਲਕੇ ਕੀਤੀ ਗਈ। ਇਸ ਮੌਕੇ ਤਾਜ ਇੰਡੀਅਨ ਫੂਡਜ ਦੇ ਮੈਨੇਜਿੰਗ ਡਾਇਰੈਕਟਰ ਕੁਰਬਾਨ ਸਿੰਘ ਗੋਰਾਇਆ, ਸ਼ੁਭਕਰਮਨ ਸਿੰਘ ਗੋਰਾਇਆ, ਹਰਿੰਦਰ ਕੌਰ ਤੇ ਮਨੋਹਰ ਬੱਧਣ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਤੁਹਾਡੀ ਹਾਜ਼ਰੀ ਨੇ ਇਸ ਸਮਾਰੋਹ ਨੂੰ ਖਾਸ ਅਤੇ ਯਾਦਗਾਰੀ ਬਣਾ ਦਿੱਤਾ ਹੈ।ਉਹਨਾਂ ਕਿਹਾ ਕਿ ਤੁਹਾਡਾ ਸਹਿਯੋਗ ਤੇ  ਹੌਸਲਾ ਅਫਜ਼ਾਈ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ ਅਤੇ ਅਸੀਂ ਅਗਲੇ ਦਿਨਾਂ ਵਿੱਚ ਤੁਹਾਨੂੰ ਵਧੀਆ ਸੇਵਾਵਾਂ ਦੇਣ ਦੀ ਉਮੀਦ ਰੱਖਦੇ ਹਾਂ।

ਤਾਜ ਇੰਡੀਆਨ ਫੂਡਜ਼ ਵਲੋਂ ਘਰੇਲੂ ਤਰੀਕੇ ਨਾਲ ਤਿਆਰ ਵਿਅੰਜਨ ਜਿਵੇਂ ਕਿ ਸਮੋਸੇ, ਮੰਚੂਰੀਅਨ, ਮੋਮੋਸ, ਮਠਰੀ, ਭੱਲਾ, ਗਾਜਰ ਦਾ ਅਚਾਰ ਤੇ ਲੱਡੂ ਆਦਿ ਗਾਹਕਾਂ ਲਈ ਉਪਲਬਧ ਹੋਣਗੇ । ਇਹ ਸਾਰੀਆਂ ਵਸਤਾਂ ਹੋਲਸੇਲ ਕੀਮਤਾਂ ‘ਤੇ ਮਿਲਣਗੀਆਂ। ਟੇਕਆਉਟ ਅਤੇ ਡਿਲੀਵਰੀ ਦੀ ਸਹੂਲਤ ਵੀ ਹਾਜ਼ਰ ਰਹੇਗੀ।

ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਵਿਸ਼ੇਸ਼ ਮਹਿਮਾਨਾਂ ਵਿਚ  ਹਰਪ੍ਰੀਤ ਸਿੰਘ ਪ੍ਰਿੰਸ (ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ), ਡਾ ਜਸਵਿੰਦਰ ਸਿੰਘ ਦਿਲਾਵਰੀ
, ਹਰਪ੍ਰੀਤ ਧਾਲੀਵਾਲ, ਸੁਖ ਪੰਧੇਰ, ਕਰਤਾਰ ਸਿੰਘ ਢਿੱਲੋਂ, ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸੰਘਾ, ਅੰਮ੍ਰਿਤਪਾਲ ਸਿੰਘ ਢੋਟ, ਸ਼ੈਫ ਬਾਲੀ ਬਲਰਾਮ, ਸ਼ੈਫ ਅਰਜੁਨ ਸਿੰਘ, ਹਰਨੇਕ ਸਿੰਘ ਰਾਠੌੜ (GKM ਮੀਡੀਆ), ਨਿੱਕਾ ਧਾਲੀਵਾਲ, ਅਮਰੀਕ ਬਾਠ, ਸਤਵੀਰ ਸਹੋਤਾ, ਇੰਦਰਪ੍ਰੀਤ ਸਹੋਤਾ, ਮਨਪ੍ਰੀਤ ਗਰੇਵਾਲ, ਮਨਜੀਤ ਮਾਂਗਟ, ਜਗਮੀਤ ਸਹੋਤਾ, ਰਜਿੰਦਰ ਕਾਕਾ, ਜਿੰਮੀ,  ਰੌਕੀ, ਵਰਮਾ, ਚਰਨਜੀਤ, ਗੋਲਡੀ,  ਕਰਨੈਲ ਸਿੰਘ, ਰੁਪੀ, ਵਿਕੀ, ਗੁਰਪਾਲ  , ਜਰਨੈਲ ਸਿੰਘ ਖੰਡੋਲੀ ਤੇ ਹੋਰ ਹਾਜ਼ਰ ਸਨ।

 

Leave a Reply

Your email address will not be published. Required fields are marked *