Headlines

ਸਰੀ ਵਿਚ ਫੋਕ ਆਰਟ ਐਂਡ ਕਲਚਰਲ ਐਕਸਚੇਂਜ ਸੁਸਾਇਟੀ ਦਾ ਸ਼ੁਭ ਆਰੰਭ

ਕੰਵਲਜੀਤ ਮਾਨਾਂਵਾਲਾ ਦੀ ਅਗਵਾਈ ਵਾਲੀ ਸੰਸਥਾ ਦਾ ਐਮ ਪੀ ਸੁੱਖ ਧਾਲੀਵਾਲ ਵਲੋਂ ਉਦਘਾਟਨ-

ਸਰੀ ( ਮਾਂਗਟ)- ਬੀਤੇ ਦਿਨੀਂ  ਪਾਇਲ ਬਿਜ਼ਨਸ ਸੈਂਟਰ ਦੇ ਸਾਹਮਣੇ 8173, 128 ਸਟਰੀਟ ਵਿਖੇ ਫੋਕ ਆਰਟ ਐਂਡ ਕਲਚਰ ਐਕਸਚੇਂਜ ਸੁਸਾਇਟੀ ਦਾ ਸ਼ੁਭ ਆਰੰਭ ਕੀਤਾ ਗਿਆ। ਉਦਘਾਟਨ ਦੀ ਰਸਮ ਲਿਬਰਲ ਐਮ ਪੀ ਸੁੱਖ ਧਾਲੀਵਾਲ ਵਲੋਂ ਅਦਾ ਕੀਤੀ ਗਈ। ਇਸ ਮੌਕੇ ਸੱਭਿਆਚਾਰ ਅਤੇ ਲੋਕ ਕਲਾਵਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਫ਼ਿਲਮ, ਰਾਜਨੀਤੀ, ਸਿੱਖਿਆ, ਵਪਾਰ, ਮੈਡੀਕਲ ਅਤੇ ਮੀਡੀਆ ਨਾਲ ਸਬੰਧਤ ਬੁਲਾਰਿਆਂ ਨੇ ਲੋਕ ਕਲਾਵਾਂ ਨੂੰ ਧਰਮਾਂ ਜਾਂ ਮੁਲਕਾਂ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿੱਚ ਖੁੱਲ੍ਹ ਕੇ ਫੈਲਾਉਣ ਦਾ ਸੱਦਾ ਦਿੱਤਾ ।  ਸਮਾਗਮ ਦੀ ਸ਼ੁਰੂਆਤ ਕਰਦਿਆਂ ਮਿਸ ਪਲਕਦੀਪ ਕੌਰ ਨੇ  ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਨਾਲ ਸਬੰਧਤ ਡਾ.ਕਮਲਜੀਤ ਕੌਰ ਨੂੰ ਸੱਦਾ ਦਿੱਤਾ। ਉੱਘੇ ਬੁਲਾਰੇ ਪਰਮਿੰਦਰ ਸਿੰਘ ਧਾਲੀਵਾਲ ਨੇ ਵੀ ਆਪਣੇ ਸੱਭਿਆਚਾਰ ਨਾਲ ਸਬੰਧਤ ਕਵਿਤਾਵਾਂ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਉੱਭਰਦੀ ਕਲਾਕਾਰ “ਸੁਖਮਨ ਕੌਰ ਕੰਬੋ” ਨੂੰ ਉਸਦੀ ਸ਼ਾਨਦਾਰ ਪੇਂਟਿੰਗ ਲਈ ਸਨਮਾਨਿਤ ਕੀਤਾ ਗਿਆ ਅਤੇ ਸਾਹਿਬ ਸਿੰਘ ਕੰਬੋ ਨੇ ਆਪਣੀ ਮਿੱਠੀ ਆਵਾਜ਼ ਵਿੱਚ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ।

ਸੰਸਥਾ ਦੇ ਸੀ.ਈ.ਓ ਉਘੇ ਕਲਾਕਾਰ ਕੰਵਲਜੀਤ ਸਿੰਘ ਮਾਨਾਂਵਾਲਾ ਨੇ ਸੰਸਥਾ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਸੰਸਥਾ ਦੇ ਚੇਅਰਮੈਨ ਭੁਪਿੰਦਰ ਸਿੰਘ ਲੱਧੜ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾਇਰੈਕਟਰ ਅੰਗਦ ਤਨਵੀਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। | ਇਸ ਮੌਕੇ ਉਘੇ ਕਾਰੋਬਾਰੀ ਅੰਮ੍ਰਿਤ ਪਾਲ ਸਿੰਘ ਢੋਟ, ਫ਼ਿਲਮੀ ਲੇਖਕ ਰਜਿੰਦਰਪਾਲ ਸਿੰਘ ਕਾਹਲੋਂ, ਸਟੂਡੀਓ 7 ਦੇ ਨਿਰਦੇਸ਼ਕ ਤੇ ਫ਼ਿਲਮ ਨਿਰਦੇਸ਼ਕ ਨਵਲਪ੍ਰੀਤ ਰੰਗੀ, ਪੰਜਾਬ ਬਾਕਸ ਦੇ ਨਿਰਦੇਸ਼ਕ ਗੌਰਵ ਖੰਨਾ ਤੇ ਨਵੀ ਧੰਜੂ, ਪ੍ਰਮੋਟਰ ਜਸਵੰਤ ਮਾਨ, ਸ਼ਾਨ ਪ੍ਰਿੰਟਿੰਗ ਪ੍ਰੈੱਸ ਤੋਂ ਸੰਤੋਖ ਸਿੰਘ ਚੰਦੀ, ਉੱਘੇ ਗੀਤਕਾਰ ਤੇ ਲੇਖਕ ਹਰਗੁਰਚੇਤ ਸਿੰਘ ( ਬਿੱਲਾ ਗਿੱਲ ਫਰਨੀਚਰ ਵਾਲੇ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸਾਜਨਪ੍ਰੀਤ ਸਿੰਘ, ਹਰਨੇਕ ਸਿੰਘ, ਗਗਨਦੀਪ ਸਿੰਘ, ਵਾਰਿਸ ਧੰਜੂ, ਹਰਮਨ ਲੱਧੜ,ਸਵਿੰਦਰਪਾਲ ਸਿੰਘ, ਪ੍ਰੀਤ ਜੰਡਿਆਲਾ, ਪਰਵੰਸ਼ ਸਿੰਘ ਲੱਧੜ ਵੀ ਹਾਜ਼ਰ ਸਨ।

Leave a Reply

Your email address will not be published. Required fields are marked *