Headlines

ਲੈਂਗਲੀ ਐਫਸਫੋਰਡ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਐਬਸਫੋਰਡ ( ਦੇ ਪ੍ਰ ਬਿ)- ਲੈਂਗਲੀ ਐਬਸਫੋਰਡ ਤੋਂ ਬੀ ਸੀ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਰਮਨ ਭੰਗੂ ਵਲੋਂ ਆਪਣੀ ਚੋਣ ਮੁਹਿੰਮ ਨੂੰ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਹਲਕੇ ਤੋਂ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੇਸ ਪ੍ਰਦੇਸ ਟਾਈਮਜ਼ ਨੂੰ ਭੇਜੀ ਗਈ ਜਾਣਕਾਰੀ ਮੁਤਾਬਿਕ ਉਹਨਾਂ ਵਲੋਂ ਹਲਕੇ ਵਿਚ ਲਗਾਤਾਰ ਡੋਰ ਨਾਕਿੰਗ ਕੀਤੀ ਜਾ ਰਹੀ ਹੈ ਤੇ ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਡੇਵਿਡ ਈਬੀ ਦੀ ਅਗਵਾਈ ਵਾਲੀ ਐਨ ਡੀ ਪੀ ਸਰਕਾਰ ਸਿਹਤ ਸਹੂਲਤਾਂ ਅਤੇ ਹੋਰ ਮੁੱਦਿਆਂ ਉਪਰ ਬਿਲਕੁਲ ਫੇਲ ਹੋ ਚੁੱਕੀ ਹੈ। ਹਸਪਤਾਲਾਂ ਵਿਚ ਮਰੀਜ ਲੰਬੇ ਸਮੇਂ ਤੋਂ ਸਰਜਰੀ ਲਈ ਉਡੀਕ ਕਰ ਰਹੇ ਹਨ। ਮਰੀਜ਼ਾਂ ਦੀ ਕੋਈ ਸੁਣਵਾਈ ਨਹੀ। ਉਹਨਾਂ ਦਾ ਕਹਿਣਾ ਹੈ ਕਿ ਸਿਹਤ ਸਹੂਲਤਾਂ ਤੇ ਹੋਰ ਮੁੱਦਿਆਂ ਉਪਰ ਬੀ ਸੀ ਕੰਸਰਵੇਟਿਵ ਕੋਲ ਇਕ ਠੋਸ ਪਲਾਨਿੰਗ ਹੈ। ਉਹਨਾਂ ਸੂਬੇ ਅਤੇ ਲੋਕ ਭਲਾਈ ਲਈ 19 ਅਕਤੂਬਰ ਨੂੰ ਬੀ ਸੀ ਕੰਸਰਵੇਟਿਵ ਨੂੰ ਵੋਟ ਪਾਉਣ ਦੀ ਅਪੀਲ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Abbotsford – BC Conservative candidate from Langley Abbotsford , Harman Bhangu, running his election campaign vigorously and he is getting a great response from the voters from the constituency. According to the information sent to Des Pradesh Times, they are continuously knocking on doors in the constituency and informing about the wrong policies of the NDP government. They say that the NDP government led by David Eby has completely failed on health facilities and other issues. Patients are waiting for surgery for a long time in hospitals. He assure voters that the BC Conservatives have a solid planning on health care and other issues. People are responding to the appeal to vote for the BC Conservatives on October 19 for the welfare of the province and the people.

Leave a Reply

Your email address will not be published. Required fields are marked *