Headlines

ਪੰਜਾਬ ਭਵਨ ਸਰੀ ਕੈਨੇਡਾ ਵਿਖੇ ਪੰਜਾਬ ਤੋਂ ਆਈਆਂ ਸ਼ਖਸੀਅਤਾਂ ਦਾ ਸਨਮਾਨ 27 ਸਤੰਬਰ ਨੂੰ

ਵੈਨਕੂਵਰ, 26ਸਤੰਬਰ (ਕੁਲਦੀਪ ਚੁੰਬਰ )- ਦੁਨੀਆਂ ਭਰ ਵਿੱਚ ਮਸ਼ਹੂਰ , ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੇ ਮਾਣ ਮੱਤੇ ਅਦਾਰੇ ਪੰਜਾਬ ਭਵਨ ਸਰੀ ਵੱਲੋਂ ਪੰਜਾਬ ਤੋਂ ਆਈਆਂ ਮਾਣਮੱਤੀਆਂ ਸਖ਼ਸੀਅਤਾਂ ਦਾ ਸੁੱਖੀ ਬਾਠ  ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ 27 ਸਤੰਬਰ ਨੂੰ ਸ਼ਾਮ 5 ਵਜੇ ਹੋਏਗਾ।
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਸਖ਼ਸੀਅਤਾਂ ਵਿੱਚ ਰੋਜ਼ਾਨਾ ਅਜੀਤ ਦੇ ਸੰਗਰੂਰ ਤੋਂ ਬਿਊਰੋ ਚੀਫ਼ ਸੁਖਵਿੰਦਰ ਸਿੰਘ ਫੁੱਲ ਅਤੇ ਰੋਜ਼ਾਨਾ ਅਜੀਤ, ਰੋਜ਼ਾਨਾ ਜਗਬਾਣੀ , ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਦੋਆਬਾ ਐਕਸਪ੍ਰੈਸ ਲਈ ਪੱਤਰਕਾਰੀ ਦੀਆਂ ਸੇਵਾਵਾਂ ਨਿਭਾਉਣ ਵਾਲੀ ਉੱਘੀ ਸ਼ਖ਼ਸੀਅਤ ਸਤੀਸ਼ ਜੌੜਾ ਅਤੇ ਪੰਜਾਬੀ  ਸੱਭਿਆਚਾਰਕ ਅਤੇ ਪੰਜਾਬੀ ਗਾਇਕੀ ਰਾਹੀਂ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੋਕ ਗਾਇਕ ਜੋੜੀ ਲਖਵੀਰ ਲੱਖਾ/ਗੁਰਿੰਦਰ ਨਾਜ਼  ਅਤੇ ਮੰਚ ਸੰਚਾਲਕ ਬਲਦੇਵ ਰਾਹੀ ਸ਼ਾਮਲ ਹਨ । ਇਹਨਾ ਸ਼ਖਸ਼ੀਅਤਾਂ ਨੇ ਆਪਣੇ ਆਪਣੇ ਖੇਤਰ ਵਿੱਚ ਮਾਂ ਬੋਲੀ ਪੰਜਾਬੀ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ । ਵਿਸ਼ਵ ਪ੍ਰਸਿੱਧ ਬਹੁ ਪੱਖੀ ਸ਼ਖਸ਼ੀਅਤ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਹੋ ਰਹੇ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਹੋਰ ਵੀ ਕਈ ਨਾਮਵਰ ਸਾਹਿਤਕ ਸ਼ਖਸ਼ੀਅਤਾਂ ਸਮਾਰੋਹ ਦੌਰਾਨ ਸ਼ਿਰਕਤ ਕਰਨਗੀਆਂ ।

Leave a Reply

Your email address will not be published. Required fields are marked *