Headlines

ਉਘੀ ਪੰਜਾਬੀ ਸ਼ਖਸੀਅਤ ਤੋਚੀ ਸੰਧੂ ਤੇ ਰਿਕ ਹੀਊ ਸਰੀ ਗੁੱਡ ਸਿਟੀਜ਼ਨ ਐਵਾਰਡ ਨਾਲ ਸਨਮਾਨਿਤ

ਸਰੀ ( ਦੇ ਪ੍ਰ ਬਿ)-ਸਰੀ ਸਿਟੀ ਕੌੰਸਲ ਵਲੋਂ ਸਾਲ 2024 ਦੇ ਸਰੀ ਗੁੱਡ ਸਿਟੀਜਨ ਐਵਾਰਡ ਨਾਲ ਉਘੀ ਪੰਜਾਬੀ ਸ਼ਖਸੀਅਤ ਤਰਲੋਚਨ ਸਿੰਘ ਤੋਚੀ ਸੰਧੂ ਤੇ ਰਿਕ ਹੀਊ ਨੂੰ ਸਨਮਾਨਿਆ ਗਿਆ ਹੈ। ਜਿ਼ਕਰਯੋਗ ਹੈ ਕਿ ਸ ਤਰਲੋਚਨ ਸਿੰਘ ਤੋਚੀ ਸੰਧੂ ਪਿਛਲੇ 60 ਸਾਲ ਤੋਂ ਬੈਂਕਿੰਗ, ਸਪੋਰਟਸ ਅਤੇ ਸਮਾਜ ਸੇਵੀ ਸੇਵਾਵਾਂ ਨਾਲ ਜੁੜੇ ਹੋਏ ਹਨ। ਬੈਂਕਿੰਗ ਤੇ ਫੀਲਡ ਹਾਕੀ ਦੇ ਖੇਤਰ ਵਿਚ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੈ। ਸਾਲ 1988 ਵਿਚ ਕੈਨੇਡਾ ਪ੍ਰਵਾਸ ਕਰਨ ਵਾਲੇ ਤੋਚੀ ਸੰਧੂ ਨੇ ਕਰੈਡਿਟ ਯੂਨੀਅਨ ਬੈਂਕਿੰਗ ਵਿਚ ਵੱਡਮੁਲੀਆਂ ਸੇਵਾਵਾਂ ਨਿਭਾਈਆਂ। ਇਸੇ ਤਰਾਂ ਰਿਕ ਹੀਊ ਨੇ ਯੂਥ ਸੇਵਾਵਾਂ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ।

 

Leave a Reply

Your email address will not be published. Required fields are marked *