Headlines

ਕੈਨੇਡੀਅਨ ਡੈਂਟਲ ਕੇਅਰ ਪਲਾਨ ਦਾ ਉਦੇਸ਼ ਕੈਨੇਡੀਅਨਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ-ਰਣਦੀਪ ਸਰਾਏ

ਓਟਵਾ-ਲਿਬਰਲ ਪਾਰਟੀ ਦੇ ਐਮ ਪੀ ਰਣਦੀਪ ਸਰਾਏ ਦਾ ਕਹਿਣਾ ਕਿ ਕਿ ਸਾਡੀ ਲਿਬਰਲ ਸਰਕਾਰ 90 ਲੱਖ ਹੋਰ ਕੈਨੇਡੀਅਨਾਂ ਦੀ ਦੰਦਾਂ ਦੀ ਲੋੜੀਂਦੀ ਦੇਖਭਾਲ ਪ੍ਰਾਪਤ ਕਰਨ ਵਿਚ ਮਦਦ ਕਰ ਰਹੀ ਹੈ| ਉਨ੍ਹਾਂ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਕੈਨੇਡੀਅਨ ਡੈਂਟਲ ਕੇਅਰ ਪਲਾਨ (ਸੀਡੀਸੀਪੀ) ਕਾਰਨ ਪ੍ਰੋਗਰਾਮ ਦੇ ਪਹਿਲੇ ਤਿੰਨ ਮਹੀਨਿਆਂ ਵਿਚ 6 ਲੱਖ ਤੋਂ ਵੀ ਵੱਧ ਲੋਕ ਦੰਦਾਂ ਦੀ ਜਾਂਚ ਕਰਵਾਉਣ ਲਈ ਡਾਕਟਰਾਂ ਕੋਲ ਗਏ ਹਨ| ਇਸ ਗਿਣਤੀ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਹੁਣ ਤਕ 23 ਲੱਖ ਕੈਨੇਡੀਅਨਾਂ ਨੂੰ ਸੀਡੀਸੀਪੀ ਲਈ ਮਨਜ਼ੂਰੀ ਦਿੱਤੀ ਗਈ ਹੈ|ਉਹਨਾਂ ਕਿਹਾ ਕਿ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਕਹਿੰਦੇ ਹਨ ਕਿ ਲਿਬਰਲ ਕੈਨੇਡੀਅਨ ਡੈਂਟਲ ਕੇਅਰ ਪਲਾਨ ਵਿਚ ਕਟੌਤੀ ਕਰਨਗੇ| ਉਨ੍ਹਾਂ ਨੂੰ ਉਹਨਾਂ ਲੱਖਾਂ ਸੀਨੀਅਰਜ਼ ਨੂੰ ਸਚਾਈ ਦਸਣੀ ਚਾਹੀਦੀ ਹੈ ਜਿਹੜੇ ਇਸ ਪ੍ਰੋਗਰਾਮ ਕਾਰਨ ਪਹਿਲਾਂ ਹੀ ਦੰਦਾਂ ਦੇ ਡਾਕਟਰਾਂ ਕੋਲ ਜਾ ਚੁੱਕੇ ਹਨ| ਉਨ੍ਹਾਂ ਨੂੰ ਸਿੰਗਲ ਮਾਵਾਂ ਨੂੰ ਵੀ ਸਚਾਈ ਦੱਸਣੀ ਚਾਹੀਦੀ ਹੈ ਜਿਹੜੀਆਂ ਇਸ ਪ੍ਰੋਗਰਾਮ ਤੋਂ ਬਿਨ੍ਹਾਂ ਆਪਣੇ ਬੱਚਿਆਂ ਨੂੰ ਦੰਦਾਂ ਦੇ ਡਾਕਟਰ ਕੋਲ ਲਿਜਾਣ ਦੀ ਸਮਰੱਥਾ ਨਹੀਂ ਸਨ ਰੱਖਦੀਆਂ| ਪੋਲੀਵਰ ਅਰਥਹੀਣ ਨਾਅਰੇ ਲਗਾਉਂਦੇ ਹਨ ਕਿ ਅਸੀਂ ਉਨ੍ਹਾਂ ਦੀ ਦੰਦਾਂ ਲਈ ਲੋੜੀਂਦੀ ਦੇਖਭਾਲ ਪ੍ਰਾਪਤ ਕਰਨ ਵਿਚ ਮਦਦ ਕਰ ਰਹੇ ਹਾਂ|

Leave a Reply

Your email address will not be published. Required fields are marked *