Headlines

ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਦਾ ਜਨਮ ਦਿਨ ਮਨਾਇਆ

*ਲਾਇਨਜ ਕਲੱਬ ਰਿਹਾਣਾ ਜੱਟਾਂ ਕੋਹਿਨੂਰ ਵੱਲੋ ਫਲਦਾਰ ਤੇ ਔਸ਼ੁਧੀ ਯੁਕਤ ਬੂਟੇ ਲਗਾਏ-
 ਹੁਸ਼ਿਆਰਪੁਰ, 2 ਅਕਤੂਬਰ- ਲਾਇਨਜ ਕਲੱਬ ਰਿਹਾਣਾ ਜਟਾ ਕੋਹਿਨੂਰ 321 ਡੀ ਵੱਲੋ ਭਾਰਤ ਦੇ ਦੂਸਰੇ ਸਾਬਕ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਜੀ ਦਾ ਜਨਮ ਦਿਨ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ । ਸਵਰਗਵਾਸੀ ਸਾਸ਼ਤਰੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ, ਫਲਦਾਰ ਫੁੱਲਦਾਰ ਛਾਂਦਾਰ ਅਤੇ ਔਸ਼ਧੀ ਯੁਕਤ ਬੂਟੇ ਲਗਾਏ ਗਏ ਅਤੇ ਉਨ੍ਹਾ ਦੀ ਤਸਵੀਰ ਉਪਰ ਗੁਲਾਬ ਦੇ ਫੁੱਲ ਚੜ੍ਹਾਉਣ ਦੀ ਰਸਮ ਨਿਭਾਈ ਗਈ । ਹੋਰਨਾਂ ਤੋ ਇਲਾਵਾ ਕਲੱਬ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ,ਸਕੱਤਰ ਲਾਇਨ ਡਾਕਟਰ ਤੇਜਬੀਰ ਸਿੰਘ ਧਾਲੀਵਾਲ BDS, ਸ੍ਰ ਸਤਨਾਮ ਸਿੰਘ ਗੁਰਕੀਰਤ ਅਸਟੇਟ ਹੁਸ਼ਿਆਰਪੁਰ, ਸ੍ਰ ਅਜੀਤ ਸਿੰਘ ਅਸਲਾਮਾਬਾਦ ਹੁਸ਼ਿਆਰਪੁਰ,ਸ੍ਰ ਅਵਤਾਰ ਸਿੰਘ ਅਸਲਾਮਾਬਾਦ ਹੁਸ਼ਿਆਰਪੁਰ ਸ੍ਰੀ ਗਗਨ ਸਾਂਡਲ ਜੀ ਐਸ ਫਲਾਵਰਜ ਅਸਲਾਮਾਬਾਦ ਹੁਸ਼ਿਆਰਪੁਰ ਨੇ ਵਿਸੇਸ਼ ਸ਼ਿਰਕਤ ਕੀਤੀ ! ਇਲਾਕੇ ਦੇ ਪਤਵੰਤਿਆ ਵੱਲੋ ਕਲੱਬ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਹੈ ।

Leave a Reply

Your email address will not be published. Required fields are marked *