Headlines

ਸ੍ਰੋਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਦਾ ਸਨਮਾਨ

ਸਰੀ ( ਦੇ ਪ੍ਰ ਬਿ)-ਬੀਤੇ ਦਿਨ ਉਘੇ ਕਾਰੋਬਾਰੀ ਅਤੇ ਗੁਰੂ ਨਾਨਕ ਫੂਡ ਬੈਂਕ ਦੇ ਫਾਉਂਡਰ ਡਾਇਰੈਕਟਰ ਸ ਜਤਿੰਦਰ ਸਿੰਘ ਜੇ ਮਿਨਹਾਸ ਵਲੋਂ  ਸਰੀ ਵਿਖੇ ਪੁੱਜੇ  ਜਥੇਦਾਰ ਹਰਪਾਲ ਸਿੰਘ ਜੱਲਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੀਫੈਲਕਸ਼ਨ ਬੈਂਕੁਇਟ ਹਾਲ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਾਲ ਸਰਦਾਰ ਰਣਜੀਤ ਸਿੰਘ  ਖੰਨਾ ਕਬੱਡੀ ਪ੍ਰੋਮੋਟਰ , ਸਰਦਾਰ ਚਹਿਲ ਜੈਪੁਰ ਰੈਸਟੋਰੈਂਟ ਵਾਲੇ ਅਤੇ ਸਰਦਾਰ ਨਿਰਮਲ ਸਿੰਘ  ਮਾਂਗਟ ਕੋਟਾਂ ਵਾਲੇ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਜੱਥੇਦਾਰ ਜੱਲਾ ਤਕਰੀਬਨ ਤਿੰਨ ਮਹੀਨਿਆਂ ਤੋਂ ਯੂ ਕੇ ਅਤੇ ਕਨੇਡਾ ਦੇ ਦੌਰੇ ਤੇ ਹਨ। ਜਿੱਥੇ ਉਹਨਾਂ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਵਿਸ਼ੇਸ਼ ਕਰਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਿੱਖ ਕੌਮ ਦੀ ਵਿਦਵਾਨ ਸ਼ਖਸੀਅਤ ਭਾਈ ਪਿੰਦਰਪਾਲ ਸਿੰਘ ਜੀ ਦੇ, 14 ਦਿਨਾਂ ਕਥਾ ਸਮਾਗਮਾਂ ਵਿੱਚ ਹਾਜਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵਲੋਂ ਵੀ ਉਹਨਾਂ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *