Headlines

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਨੇ ਪੇਂਡੂ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਸਰੀ ( ਦੇ ਪ੍ਰ ਬਿ)- ਬੀਤੀ 29 ਸਤੰਬਰ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵਲੋਂ ਨਿਊਟਨ ਅਥਲੈਟਿਕਸ ਪਾਰਕ ਵਿਖੇ ਨੌਜਵਾਨ ਵਿਦਿਆਰਥੀਆਂ ਦਾ ਪੇਂਡੂ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਵਿਦਿਆਰਥੀਆਂ ਦੇ ਕ੍ਰਿਕਟ ਤੇ ਸੀਪ ਮੁਕਾਬਲਿਆਂ ਤੋਂ ਇਲਾਵਾ ਮਿਊਜੀਕਲ ਚੇਅਰ ਅਤੇ ਹੋਰ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜੇਤੂ ਟੀਮਾਂ ਨੂੰ ਮੋਟਰਸਾਈਕਲ ਤੇ 10,000 ਡਾਲਰ ਤੋਂ ਉਪਰ ਨਗਦ ਇਨਾਮ ਤਕਸੀਮ ਕੀਤੇ ਗਏ। ਇਹਨਾਂ ਖੇਡਾਂ ਦੌਰਾਨ ਕਈ ਉਘੀਆਂ ਹਸਤੀਆਂ ਜਿਹਨਾਂ ਵਿਚ ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਨ ਡੀ ਪੀ ਉਮਦੀਵਾਰ ਜਿੰਨੀ ਸਿਮਸ, ਦੁਪਿੰਦਰ ਸਰਾਂ, ਜਗਰੂਪ ਬਰਾੜ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ, ਜੇ ਮਿਨਹਾਸ, ਡਾ ਜਸਵਿੰਦਰ ਦਿਲਾਵਰੀ, ਅੰਮ੍ਰਿਤਪਾਲ ਢੋਟ, ਸਕੂਲ ਟਰੱਸਟੀ ਗੈਰੀ ਥਿੰਦ, ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ, ਪ੍ਰੀਤਮ ਸਿੰਘ ਭਰੋਵਾਲ, ਰਘਬੀਰ ਸਿੰਘ ਭਰੋਵਾਲ,ਦਵਿੰਦਰ ਬੈਨੀਪਾਲ, ਜੋਗਰਾਜ ਸਿੰਘ ਕਾਹਲੋਂ ਤੇ ਹੋਰ ਕਈ ਸ਼ਾਮਿਲ ਸਨ, ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸ਼ਨ ਸਿੱਧੂ ਤੇ ਸਾਥੀਆਂ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਯਾਦਗਾਰੀ ਚਿੰਨ ਭੇਟ ਕੀਤੇ।

Leave a Reply

Your email address will not be published. Required fields are marked *