Headlines

ਐਬਸਫੋਰਡ ਵਿਚ ਸਹੋਤਾ ਲਾਈਵ ਗਰਿਲ ਦੀ ਤੀਸਰੀ ਲੋਕੇਸ਼ਨ ਦੀ ਸ਼ਾਨਦਾਰ ਗਰੈਂਡ ਓਪਨਿੰਗ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਸਹੋਤਾ ਲਾਈਵ ਗਰਿਲ ਦੀ ਤੀਸਰੀ ਲੋਕੇਸ਼ਨ ਦਾ ਐਬਸਫੋਰਡ ਟਰੈਥਵੇਅ ਉਪਰ ਸ਼ੌਪਰ ਡਰੱਗ ਮਾਰਟ ਦੇ ਪਲਾਜੇ ਵਿਚ ਸ਼ਾਨਦਾਰ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਇਹ ਰਸਮ ਉਘੇ ਗਾਇਕ ਤੇ ਫਿਲਮੀ ਕਲਾਕਾਰ ਤੇ ਹਿਟ ਫਿਲਮ ਸੁੱਚਾ ਸੂਰਮਾ ਵਿਚ ਨਾਰਾਇਣੇ ਦੀ ਜਾਨਦਾਰ ਭੂੁਮਿਕਾ ਨਿਭਾਉਣ ਵਾਲੇ ਸਰਬਜੀਤ ਚੀਮਾ  ਨੇ ਰੀਬਨ ਕੱਟਕੇ ਅਦਾ ਕੀਤੀ। ਇਸ ਮੌਕੇ ਉਹਨਾਂ ਨਾਲ ਫਿਲਮ ਡਿਸਟਰੀਬਿਊਟਰ ਜੋਤੀ ਸਹੋਤਾ, ਸਹੋਤਾ ਲਾਈਵ ਗਰਿਲ ਦੇ ਮਾਲਕ ਅਮਨਿੰਦਰ ਸਹੋਤਾ,ਰੋਬਨ ਸਹੋਤਾ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਆਏ ਮਹਿਮਾਨਾਂ ਦਾ ਸਹੋਤਾ ਭਰਾਵਾਂ ਨੇ ਸਵਾਗਤ ਕੀਤਾ ਤੇ ਉਦਘਾਟਨੀ ਸਮਾਰੋਹ ਦੀ ਸ਼ਾਨ ਵਧਾਉਣ ਲਈ ਸਭ ਦਾ ਧੰਨਵਾਦ ਕੀਤਾ। ਇਸਤੋਂ ਪਹਿਲਾਂ ਉਦਘਾਟਨੀ ਰਸਮ ਦੀ ਸ਼ੁਰੂਆਤ ਡਰੀਮਜ਼ ਮੀਡੀਆ ਗਰੁੱਪ ਵਲੋਂ ਅਮਰ ਢਿੱਲੋਂ ਨੇ ਸ਼ੋਸਲ ਮੀਡੀਆ ਉਪਰ ਗਰੈਂਡ ਓਪਨਿੰਗ ਵਿਚ ਸ਼ਾਮਿਲ ਹੋਣ ਦੇ ਸੱਦੇ ਨਾਲ ਕੀਤੀ। ਰੇਡੀਓ ਰੈਡ ਐਫ ਐਮ ਦੀ ਉਘੀ ਹੋਸਟ ਮਨਜੀਤ ਕੰਗ ਤੇ ਲਵੀ ਕੰਗ ਵਲੋਂ ਲਾਈਵ ਕਵਰੇਜ ਰਾਹੀਂ ਲੋਕਾਂ ਨੂੰ ਉਦਘਾਟਨੀ ਸਮਾਗਮ ਨਾਲ ਜੋੜਿਆ।

ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਨੇ ਸਹੋਤਾ ਭਰਾਵਾਂ ਨੂੰ ਐਬਸਫੋਰਡ ਵਿਚ ਨਵੀ ਲੋਕੇਸ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਮਹਿਮਾਨਾਂ ਲਈ ਪਰੋਸ ਗਏ ਸੁਆਦਲੇ ਵਿਅੰਜਨਾਂ ਤੇ ਖਾਣੇ ਦਾ ਆਨੰਦ ਮਾਣਿਆ।

 

Leave a Reply

Your email address will not be published. Required fields are marked *