Headlines

ਕੈਲਗਰੀ ਵਿਚ ਮੇਲਾ ਮੇਲੀਆਂ ਦਾ ਪ੍ਰੋਗਰਾਮ 13 ਅਕਤੂਬਰ ਨੂੰ

ਮੇਲੇ ਦਾ ਪੋਸਟਰ ਜਾਰੀ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਦਾ ਚਾਟਬਾਰ ਐਂਡ ਪਰਾਂਠਾ ਪਲੇਸ ਤੇ ਕੈਲਗਰੀ ਸਟਾਰ ਰੈਨੋਵੇਸ਼ਨ ਵਲੋਂ ਮੇਲਾ ਮੇਲੀਆਂ ਦਾ ਪ੍ਰੋਗਰਾਮ 13 ਅਕਤੂਬਰ ਦਿਨ ਐਤਵਾਰ ਨੂੰ ਪੋਲਿਸ਼ ਕੈਨੇਡੀਯ੍ਨ ਕਲਚਰਲ ਸੈਂਟਰ 3015-15 ਸਟਰੀਟ ਨਾਰਥ ਈਸਟ ਕੈਲਗਰੀ ਵਿਖੇ ਕਰਵਾਇਆ ਜਾ ਰਿਾਹ ਹੈ ਜਿਸ ਵਿਚ ਉਘੇ ਗਾਇਕ ਕਲਾਕਾਰ ਵਿਕੀ ਧਾਲੀਵਾਲ, ਪਵਿੱਤਰ ਲਸੋਈ, ਪ੍ਰੀਤ ਥਿੰਦ, ਆਰ ਕੇ ਸਿੰਘ ਤੇ ਹੋਰ ਸਥਾਨਕ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।  ਇਸ ਫੈਮਲੀ ਪ੍ਰੋਗਰਾਮ ਲਈ ਅੱਜ ਇਥੇ ਚਾਟਬਾਰ ਵਿਖੇ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਿਚ ਸ਼ਾਮਿਲ ਹਰਮਨ ਬਰਾੜ, ਪਰਦੀਪ ਗਿੱਲ, ਧਰਮਜੀਤ ਮਾਂਗਟ, ਜੱਸੀ ਅੰਮ੍ਰਿਤਸਰੀ ਤੜਕਾ, ਬੱਬੂ ਮਾਣੂਕੇ ਗਿੱਲ, ਟਿਮੀ ਸ਼ਰਮਾ, ਗੋਲਡੀ ਜੰਮੂ ਤੇ ਸਿੰਗਰ ਆਰ ਕੇ ਸਿੰਘ, ਮਨੀ ਸ਼ਰਮਾ ਤੇ ਗੁਰਜਾਨ ਸ਼ਾਮਿਲ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀ ਟਿਕਟ 20 ਡਾਲਰ ਰੱਖੀ ਹੈ। ਟਿਕਟਾਂ ਚਾਟਬਾਰ ਐਂਡ ਪਰਾਂਠਾ ਪਲੇਸ, ਕੰਟਰੀ ਹਿਲ ਬੁਲੇਵਾਰਡ ਨਾਰਥ ਈਸਟ ਕੈਲਗਰੀ ਵਿਖੇ ਉਪਲਬਧ ਹੋਣਗੀਆਂ। ਇਸ ਪਰਿਵਾਰਕ ਪ੍ਰੋਗਰਾਮ ਦੌਰਾਨ ਸੁਰੱਖਿਆ ਦਾ ਪੂਰਾ ਪ੍ਰਬੰਧ ਹੋਵੇਗਾ ਤੇ ਅਲਕੋਹਲ ਦੀ ਵਰਤੋਂ ਦੀ ਇਜਾਜਤ ਨਹੀ ਹੋਵੇਗੀ। ਵਧੇਰੇ ਜਾਣਕਾਰੀ ਲਈ ਧਰਮਜੀਤ ਮਾਂਗਟ ਫੋਨ ਨੰਬਰ 403-438-8000, ਹਰਮਨ ਬਰਾੜ ਨਾਲ ਫੋਨ ਨੰਬਰ 403-478-8324,  ਪਰਦੀਪ ਗਿੱਲ ਨਾਲ ਫੋਨ ਨੰਬਰ 403-434-1313 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *