Headlines

ਸਾਉਥ ਸਰੀ ਤੋਂ ਐਨ ਡੀ ਪੀ ਉਮੀਦਵਾਰ ਹਾਰੁਨ ਗੱਫਾਰ

ਬੱਚਿਆਂ ਨੂੰ ਮੁਫਤ ਖੇਡ ਕੋਚਿੰਗ ਸਹੂਲਤਾਂ ਪ੍ਰਾਪਤ ਹੋਣ-

ਸਰੀ ( ਦੇ ਪ੍ਰ ਬਿ)- ਇਕ ਪੱਤਰਕਾਰ ਤੋਂ ਸਿਆਸਤ ਵਿਚ ਆਉਣ ਵਾਲੇ ਹਾਰੂਨ ਗੱਫਾਰ ਸਾਊਥ ਸਰੀ ਤੋਂ ਐਨ ਡੀ ਪੀ ਉਮੀਦਵਾਰ ਵਜੋਂ ਮੈਦਾਨ ਵਿਚ ਹਨ। ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਜੰਮਪਲ ਹਾਰੂਨ ਗੱਫਾਰ 2012 ਵਿਚ ਕੈਨੇਡਾ ਪਰਵਾਸ ਕਰ ਆਏ ਸਨ। ਉਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ ਬੀ ਏ ਦੀ ਉਚ ਵਿਦਿਆ ਪ੍ਰਾਪਤ ਹਨ। ਪੜਨ ਲਿਖਣ ਦਾ ਸੌਕ ਹੋਣ ਕਾਰਣ ਉਹਨਾਂ ਕੁਝ ਸਥਾਨਕ ਅਖਬਾਰਾਂ ਨਾਲ ਅਖਬਾਰ ਨਵੀਸ ਵਜੋਂ ਕੰਮ ਕੀਤਾ।  ਆਪਣੇ ਪੱਤਰਕਾਰੀ ਪਿਛੋਕੜ ਦਾ ਲਾਭ ਲੈਂਦਿਆਂ ਉਹਨਾਂ ਨੇ ਇਥੇ ਪ੍ਰਸਿੱਧ ਰੇਡੀਓ ਰੈਡ ਐਫ ਨਾਲ ਹੋਸਟ ਵਜੋਂ ਕੰਮ ਕੀਤਾ ਤੇ ਇਸ ਦੌਰਾਨ ਹੀ  ਉਹਨਾਂ ਨੂੰ ਸਰੀ ਦੀਆਂ ਸਮੱਸਿਆਵਾਂ ਤੇ ਲੋਕਾਂ ਦੇ ਮੁੱਦਿਆਂ ਬਾਰੇ ਨੇੜਿਊਂ ਜਾਣਨ ਦਾ ਮੌਕਾ ਮਿਲਿਆ। ਆਪਣੀ ਚੋਣ ਮੁਹਿੰਮ ਦੌਰਾਨ ਦੇਸ ਪ੍ਰਦੇਸ ਟਾਈਮਜ਼ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ ਸਮਝਦੇ ਹਨ। ਉਹ ਸਮਝਦੇ ਹਨ ਕਿ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰ ਵਿਚ ਲੋਕਾਂ ਨੂੰ  ਬੇਹਤਰ ਆਵਾਜਾਈ, ਬੇਹਤਰ ਸਿਹਤ ਸਹੂਲਤਾਂ, ਬੱਚਿਆਂ ਲਈ ਚੰਗੇ ਸਕੂਲਾਂ, ਰੋਜਗਾਰ ਅਤੇ ਸਸਤੇ ਘਰਾਂ ਦੀ ਜ਼ਰੂਰਤ ਹੈ। ਉਹਨਾਂ ਦਾ ਮੰਨਣਾ ਹੈ ਕਿ ਡੇਵਿਡ ਈਬੀ ਦੀ ਅਗਵਾਈ ਹੇਠ ਐਨ ਡੀ ਪੀ ਲੋਕਾਂ ਦੀ ਜਿੰਦਗੀ ਨੂੰ ਸੌਖਾਲਾ ਬਣਾਉਣ ਤੇ ਬੇਹਤਰ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਹੈ। ਸਰਕਾਰ ਵਲੋਂ ਸਰੀ ਦੇ ਵਿਕਾਸ ਅਤੇ ਹੋਰ ਸਹੂਲਤਾਂ ਲਈ ਵੱਡਾ ਨਿਵੇਸ਼ ਕੀਤਾ ਗਿਆ ਹੈ। ਸਰੀ ਦੇ ਸਰਬਪੱਖੀ ਵਿਕਾਸ ਲਈ ਐਨ ਡੀ ਪੀ ਆਗੂ ਡੇਵਿਡ ਈਬੀ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਹਨਾਂ ਲੋਕ ਭਲਾਈ ਕਾਰਜਾਂ ਲਈ ਆਪਣੀ ਵਚਨਬੱਧਤਾ ਦੀ ਗੱਲ ਕਰਿਦਆਂ ਦੱਸਿਆ ਕਿ ਉਹਨਾਂ ਦੇ ਮਨ ਵਿਚ ਹੋਰ ਸਮੱਸਿਆਵਾਂ ਦੇ ਹੱਲ ਦੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਰੁਚਿਤ ਕਰਨ ਅਤੇ ਸਸਤੇ ਸਾਧਨ ਪ੍ਰਦਾਨ ਕਰਵਾਉਣਾ ਵੀ ਹੈ। ਉਹ ਸਮਝਦੇ ਹਨ ਕਿ ਮੱਧ ਵਰਗੀ ਲੋਕਾਂ ਲਈ ਆਪਣੇ ਬੱਚਿਆਂ ਨੂੰ ਗੇਮਾਂ ਵਿਚ ਪਾਉਣਾ ਜਾਂ ਵਿਸ਼ੇਸ਼ ਕੋਚਿੰਗ ਲਈ ਖਰਚਾ ਕਰਨਾ ਬਹੁਤ ਮੁਸ਼ਕਲ ਹੈ। ਉਹ ਚਾਹੁੰਦੇ ਹਨ ਕਿ ਸਰਕਾਰੀ ਸਹਾਇਤਾ ਤੋਂ ਇਲਾਵਾ ਅਜਿਹੀਆਂ ਜਥੇਬੰਦੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਜੋ ਬੱਚਿਆਂ ਲਈ ਮੁਫਤ ਕੋਚਿੰਗ ਦਾ ਪ੍ਰਬੰਧ ਕਰਨ ਅਤੇ  ਖੇਡਾਂ ਵਿਚ ਪ੍ਰਾਪਤੀਆਂ ਲਈ ਯੋਗਦਾਨ ਪਾ ਸਕਣ।

 

Leave a Reply

Your email address will not be published. Required fields are marked *