Headlines

ਉਮਰ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸੁਰਿੰਦਰ ਕੈਲੇ ਨੂੰ ਰੌਸ਼ਨ ਫੂਲਵੀ ਸਨਮਾਨ

ਲੁਧਿਆਣਾ  : 10 ਅਕਤੂਬਰ-
ਰਾਸ਼ਟਰੀ ਮਿੰਨੀ ਕਹਾਣੀ ਸਮਾਗਮ ਦੌਰਾਨ 2023 ਦਾ ਰੌਸ਼ਨ ਫੂਲਵੀ ਯਾਦਗਾਰੀ ਸਨਮਾਨ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਨੂੰ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਹਿੰਦੀ ਦੀ ਪ੍ਰਸਿੱਧ ਪੱਤਿ੍ਰਕਾ ‘ਲਘੂ ਕਥਾ ਕਲਸ਼’ ਦੇ ਸੰਪਾਦਕ ਸ੍ਰੀ ਯੋਗਰਾਜ ਪ੍ਰਭਾਕਰ ਜੀ ਵਲੋਂ ਸਥਾਪਤ ਕੀਤਾ ਗਿਆ ਹੈ ਜਿਸ ਵਿਚ ਲੋਈ, ਸਨਮਾਨ ਪੱਤਰ ਤੇ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਹੈ। ਸਨਮਾਨ ਅਦਾ ਕਰਨ ਦੀ ਰਸਮ ਵਿਚ ਸ੍ਰੀ ਯੋਗਰਾਜ ਪ੍ਰਭਾਕਰ ਜੀ ਦੇ ਨਾਲ ਸਰਵਸ੍ਰੀ ਹਰਭਜਨ ਸਿੰਘ ਖੇਮਕਰਨੀ, ਡਾ. ਅਸ਼ੋਕ ਭਾਟੀਆ, ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਗੁਰਦੀਪ ਸਿੰਘ ਢਿੱਲੋਂ, ਡਾ. ਅਨੂਪ ਸਿੰਘ, ਡਾ. ਇੰਦਰਜੀਤ ਕੌਰ, ਜਗਦੀਸ਼ ਰਾਏ ਕੁਲਰੀਆਂ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈਆਂ।
ਯੋਗਰਾਜ ਪ੍ਰਭਾਕਰ ਨੇ ਕਿਹਾ ਕਿ ਸੁਰਿੰਦਰ ਕੈਲੇ ਨੇ ਦਰਜਨ ਦੇ ਕਰੀਬ ਮੌਲਿਕ ਪੁਸਤਕਾਂ ਦੀ ਰਚਨਾ ਕੀਤੀ ਹੈ। ਇਸ ਤੋਂ ਬਿਨਾਂ ਦੋ ਪੁਸਤਕਾਂ ਦਾ ਹਿੰਦੀ ਅਨੁਵਾਦ ਅਤੇ ਪੰਜਾਬੀ ਮਿੰਨੀ ਕਹਾਣੀ ਦੇ ਇਤਿਹਾਸ ਦੀ ਪ੍ਰਥਮ ਤੇ ਮੁੱਢਲੀ ਅਹਿਮ ਜਾਣਕਾਰੀ ਭਰਪੂਰ ‘ਅਣੂ ਕਹਾਣੀਆਂ’ ਦੇ ਨਾਲ ਲਹਿੰਦੇ ਪੰਜਾਬ ਦੀਆਂ ਮਿੰਨੀ ਕਹਾਣੀਆਂ ਅਤੇ ਅਨੇਕਾਂ ਹੀ ਪੁਸਤਕਾਂ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਕੀਤੀ ਹੈ। ਰੌਸ਼ਨ ਫੂਲਵੀ ਯਾਦਗਾਰੀ ਸਨਮਾਨ ਨਾਲ ਸ੍ਰੀ ਸੁਰਿੰਦਰ ਕੈਲੇ ਨੂੰ ਸਨਮਾਣਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ।
ਇਸ ਮੌਕੇ ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਮਨਜਿੰਦਰ ਸਿੰਘ, ਡਾ. ਰਾਮ ਕੁਮਾਰ ਘੋਟੜ, ਡਾ. ਬਲਜੀਤ ਕੌਰ ਰਿਆੜ, ਡਾ. ਬਲਰਾਮ ਅਗਰਵਾਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਗੁਰਵਿੰਦਰ ਅਮਨ, ਦਵਿੰਦਰ ਪਟਿਆਲਵੀ, ਕਾਂਤਾ ਰਾਏ (ਭੋਪਾਲ), ਡਾ. ਸਾਧੂ ਰਾਮ ਲੰਗੇਆਣਾ, ਮੰਗਤ ਕੁਲਜਿੰਦ, ਸੀਮਾ ਵਰਮਾ, ਡਾ. ਹਰਜਿੰਦਰ ਕੌਰ ਕੰਗ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਵਧਾਈਆਂ ਦਿੱਤੀਆਂ। ਅਖ਼ੀਰ ’ਚ ਸੁਰਿੰਦਰ ਕੈਲੇ ਨੇ ਸ੍ਰੀ ਯੋਗਰਾਜ ਪ੍ਰਭਾਕਰ ਸਮੇਤ ਹਾਜ਼ਰ ਵਿਦਵਾਨਾਂ, ਲੇਖਕਾਂ ਤੇ ਪਾਠਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *