Headlines

ਅੰਗਰੇਜੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ 11ਵਾਂ ਦੀਵਾਲੀ ਵਿਸ਼ੇਸ਼ ਅੰਕ ਰਿਲੀਜ

ਵੈਨਕੂਵਰ, 11 ਅਕਤੂਬਰ ( ਸੰਦੀਪ ਸਿੰਘ ਧੰਜੂ)- ਕੈਨੇਡਾ ਦੇ ਸਰੀ ਸ਼ਹਿਰ ਤੋਂ ਛਪਦੇ ਤ੍ਰੈਮਾਸਿਕ ਅੰਗਰੇਜ਼ੀ ਮੈਗਜੀਨ ‘ਕੈਨੇਡਾ ਟੈਬਲਾਇਡ’ ਦਾ 11 ਵਾਂ ਦੀਵਾਲੀ ਵਿਸ਼ੇਸ਼ ਅੰਕ ਅੱਜ ਵੈਨਕੂਵਰ ਵਿੱਚ ਰਿਲੀਜ ਕੀਤਾ ਗਿਆ।  ਸੈਲਕ ਕਾਲਜ ਵਿੱਚ ਵਿਸ਼ੇਸ਼ ਤੌਰ ਤੇ ਰੱਖੇ ਗਏ ਇਕ ਸਮਾਗਮ ਦੌਰਾਨ ਦਿਵਾਲੀ ਅੰਕ ਨੂੰ ਸਮਰਪਿਤ ਇਸ ਮੈਗਜੀਨ ਦੇ ਬਾਨੀ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਜਿਥੇ ਇਸ ਮੈਗਜੀਨ ਦੇ ਮਨੋਰਥ ਉਤੇ ਚਾਨਣਾ ਪਾਇਆ ਉਥੇ ਇਸ ਦੀ ਕਾਮਯਾਬੀ ਲਈ ਸਭ ਨੂੰ ਮੁਬਾਰਕਬਾਦ ਦਿੱਤੀ। ਸੈਲਕ ਕਾਲਜ ਦੇ ਸੀਨੀਅਰ ਈ ਓ ਪੈਟਰਿਕ ਡਾਂਗ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਤਨ ਅਨੰਦ ਨੇ ਮੈਗਜੀਨ ਦੇ ਕਵਰ ਪੇਜ ਉਤੇ ਉਨਾਂ ਨੂੰ ਮਾਣ ਸਤਿਕਾਰ ਬਖਸ਼ਣ ਲਈ ਜਿਥੇ ਅਦਾਰਾ ਕੈਨੇਡਾ ਟੈਬਲਾਇਡ ਦਾ ਧੰਨਵਾਦ ਕੀਤਾ ਉਥੇ ਆਪਣੇ ਕਾਲਜ ਵੱਲੋਂ ਸਿਖਿਆ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ। ਇਸ ਸਮਾਗਮ ਵਿੱਚ ਉੱਘੀ ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤ ਅੰਮ੍ਰਿਤਪਾਲ ਸਿੰਘ ਢੋਟ, ਹਰਪ੍ਰੀਤ ਸਿੰਘ ਮਨਕਾਟਲਾ, ਐਡੀਟਰ ਰਮਨ ਮਾਨ, ਜੀ ਕੇ ਐਮ ਮੀਡੀਆ ਤੋਂ ਜਰਨੈਲ ਸਿੰਘ ਕੰਦੋਲੀ, ਸੀਨੀਅਰ ਪੱਤਰਕਾਰ ਪੈਟਰਿਕ ਵਾਲਸ਼, ਇੰਦਰਜੀਤ ਸਿੰਘ ਲੱਧੜ, ਹਰਵਿੰਦਰ ਸਿੰਘ,ਵੱਲੀ ਮਨੋਰੰਜਨ ਅਤੇ ਕੈਨੇਡਾ ਟੈਬਲਾਇਡ ਦੀ ਸਰੀ ਟੀਮ ਹਾਜਰ ਸੀ। ਅਪਣੇ ਸੰਖੇਪ ਭਾਸ਼ਣ ਉਪਰੰਤ ਡਾ ਜਸਵਿੰਦਰ ਸਿੰਘ ਦਿਲਾਵਰੀ ਨੇ ਇਸ ਮੈਗਜੀਨ ਦੀ ਵੱਧ ਰਹੀ ਲੋਕਪ੍ਰਿਯਤਾ ਲਈ ਪਾਠਕਾਂ ਦਾ ਅਤੇ ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *