Headlines

ਸੁਖਬੀਰ ਸਿੰਘ ਬਾਦਲ ਨੇ ਸਵਰਗੀ ਰੋਮਾਣਾ ਦੇ ਵਿਛੋੜੇ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਫਰੀਦਕੋਟ- ਉਘੇ ਸਿੱਖ ਆਗੂ ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਬਕਾ ਪ੍ਰ੍ਧਾਨ ਸ ਮਹਿੰਦਰ ਸਿੰਘ ਰੋਮਾਣਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ  ਸੁਖਬੀਰ ਸਿੰਘ ਬਾਦਲ ਬੀਤੇ ਦਿਨ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ। ਉਹਨਾਂ ਸਵਰਗੀ ਰੋਮਾਣਾ ਦੇ ਵੱਡੇ ਸਪੁੱਤਰ ਸ ਰਾਜਿੰਦਰ ਸਿੰਘ ਰੋਮਾਣਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ ਰੋਮਾਣਾ ਦੀਆਂ ਸਿੱਖ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ। ਉਹਨਾਂ ਸਵਰਗੀ ਰੋਮਾਣਾ ਸਾਹਿਬ ਦੇ ਵੱਡੇ ਬਾਦਲ ਸਾਹਿਬ ਨਾਲ ਨੇੜਲੇ ਸਬੰਧਾਂ ਨੂੰ ਯਾਦ ਕਰਦਿਆਂ ਰੋਮਾਣਾ ਪਰਿਵਾਰ ਦੀ ਪੰਥ ਪ੍ਰਸਤੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਅਕਾਲੀ ਪਰਿਵਾਰ ਅਕਾਲੀ ਦਲ ਦੀ ਰੀੜ ਦੀ ਹੱਡੀ ਹਨ।

Leave a Reply

Your email address will not be published. Required fields are marked *