Headlines

ਕੈਨੇਡਾ ਵਿੱਚ ਉਰੰਜਵਿਲ ਨੇੜੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਤਲ

ਟੋਰਾਂਟੋ (ਸੇਖਾ , ਪਧਿਆਣਾ)-ਕੈਨੇਡਾ ਦੇ ਸੂਬੇ ਉਨਟਾਰੀਓ ਦੇ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਨੇੜਲੇ ਸ਼ਹਿਰ ਉਰੰਜਵਿਲ ਦੇ ਅਮਾਰੈੰਥ ਕਸਬੇ ‘ਚ ਬੀਤੀ 7 ਅਕਤੂਬਰ ਨੂੰ ਮਹਿਕਦੀਪ ਸਿੰਘ (25) ਸਾਲ ਨੂੰ ਕਿਸੇ ਅਣਪਛਾਤੇ ਲੁਟੇਰੇ ਵੱਲੋਂ ਗੋਲੀਆਂ ਮਾਰ ਕਤਲ ਕਰ ਦੇਣ ਦੀ ਖ਼ਬਰ ਹੈ । ਡਫਰਿਨ ਤੋਂ ਓਨਟਾਰੀਓ ਪੁਲਿਸ ਅਨੁਸਾਰ 7 ਅਕਤੂਬਰ ਦੀ ਰਾਤ 11.40 ਵਜੇ ਗੈਸ ਸਟੇਸ਼ਨ ‘ਤੇ ਲੁੱਟ ਖੋਹ ਦੀ ਵਾਰਦਾਤ ਦੌਰਾਨ ਇਹ ਘਟਨਾ ਵਾਪਰੀ ਹੈ । ਨੌਜਵਾਨ ਪੜਾਈ ਲਈ ਕੈਨੇਡਾ ਆਇਆ ਹੋਇਆ ਸੀ।

ਪੁਲਿਸ ਅਨੁਸਾਰ ਗੋਲੀਆ ਲੱਗਣ ਤੋਂ ਬਾਅਦ ਮਹਿਕਦੀਪ ਸਿੰਘ ਨੂੰ ਗੰਭੀਰ ਹਾਲਤ ‘ਚ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਸੀ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮਹਿਕਦੀਪ ਸਿੰਘ ਦੀ ਮੌਤ ਹੋ ਗਈ।

ਹਮਲਾਵਰ ਦਾ ਹੁਲੀਆ ਨੇ ਗੂੜ੍ਹੇ ਰੰਗ ਦੀ ਫਰ ਵਾਲੀ ਜੈਕਟ, ਹੁੱਡਾ, ਕਾਲੀ ਪੈਂਟ ਅਤੇ ਕਾਲੇ ਰੰਗ ਦੇ ਬੂਟ ਪਹਿਨੇ ਹੋਏ ਹਨ ।

ਉਨਟਾਰੀਓ ਪ੍ਰੋਵਸ਼ੀਅਲ ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਹੈ ਅਤੇ ਕੋਈ ਵੀ ਜਾਣਕਾਰੀ ਹੋਣ ਦੀ ਸੂਰਤ ‘ਚ 1888-310-1122 ‘ਤੇ ਫੋਨ ਕਰਨ ਲਈ ਕਿਹਾ ਗਿਆ ਹੈ ।

Leave a Reply

Your email address will not be published. Required fields are marked *