Headlines

ਪੰਚਾਂ-ਸਰਪੰਚਾਂ ਨੂੰ ਸਰਟੀਫਿਕੇਟ ਤਸਕੀਮ ਕਰਨ ਲਈ ਪੱਟੀ ਦੇ ਖੇਡ ਸਟੇਡੀਅਮ ਵਿਖੇ ਹੋਇਆ ਵਿਸ਼ਾਲ ਇਕੱਠ

ਕੈਬਨਿਟ ਮੰਤਰੀ ਪੰਜਾਬ ਸ.ਲਾਲਜੀਤ ਸਿੰਘ ਭੁੱਲਰ ਤੇ ਸਬੰਧਿਤ ਅਧਿਕਾਰੀਆ ਨੇ ਵੰਡੇ ਸਰਟੀਫਿਕੇਟ-
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,18 ਅਕਤੂਬਰ
ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੀਆਂ 114 ਪੰਚਾਇਤਾਂ ਚ 113 ਪੰਚਾਇਤਾਂ ਕੈਬਨਿਟ ਮੰਤਰੀ ਪੰਜਾਬ ਸ.ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਅਤੇ ਇੱਕ ਪੰਚਾਇਤ ਪਿੰਡ ਜੰਡੋਕੇ ਵਿਖੇ ਚੋਣ ਹੋਈ,ਜਿਸ ਦੌਰਾਨ ਇਸ ਪਿੰਡ ਦੀ ਪੰਚਾਇਤ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਿਅਕਤੀ ਨੇ ਜਿੱਤੀ।ਇਹਨਾਂ 114 ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਨੂੰ ਸਰਟੀਫਿਕੇਟ ਤਸਕੀਮ ਕਰਨ ਲਈ ਸ਼ੁੱਕਰਵਾਰ ਪੱਟੀ ਦੇ ਖੇਡ ਸਟੇਡੀਅਮ ਵਿਖੇ ਹੋਏ ਇੱਕ ਵਿਸ਼ਾਲ ਇਕੱਠ ਦੌਰਾਨ ਕੈਬਨਿਟ ਮੰਤਰੀ ਭੁੱਲਰ ਅਤੇ ਡੀਡੀਪੀਓ ਬੀਡੀਪੀਓ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਰਟੀਫਿਕੇਟ ਤਸਕੀਮ ਕੀਤੇ ਗਏ।ਇਸ ਮੌਕੇ ਆਪਣੇ ਸੰਬੋਧਨ ਭਾਸ਼ਣ ਦੌਰਾਨ ਮੰਤਰੀ ਭੁੱਲਰ ਨੇ ਹਲਕੇ ਦੇ 114 ਪਿੰਡਾਂ ਦੇ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਨੇ ਆਪਣੀ ਸੂਝ ਬੂਝ ਨਾਲ ਆਪਣੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਹੋਇਆ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ।ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਹੋਈਆਂ ਵੱਖ-ਵੱਖ ਚੋਣਾਂ ਮੌਕੇ ਚੱਲੀਆਂ ਗੋਲੀਆਂ ਤੇ ਗੁੰਡਾਗਰਦੀ ਕਾਰਨ ਪਿੰਡਾਂ ਦੇ ਕਈ ਲੋਕ ਜਖਮੀ ਹੋਏ ਅਤੇ ਉਹ ਵੱਖ-ਵੱਖ ਅਦਾਲਤਾਂ ਵਿੱਚ ਕੇਸ ਭੁਗਤ ਰਹੇ ਹਨ ਅਤੇ ਕਈ ਅਜੇ ਤੱਕ ਜੇਲਾਂ ਵਿੱਚ ਬੰਦ ਹਨ ਪਰ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਣੀ ਇਸ ਸਰਕਾਰ ਨੇ ਜਿੱਤਣ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਕਿ ਪਿੰਡਾਂ ਵਿੱਚ ਅਮਨ ਸ਼ਾਂਤੀ ਪੈਦਾ ਕੀਤੀ ਜਾਵੇਗੀ,ਉਸੇ ਤਹਿਤ ਹੀ ਵਿਧਾਨ ਸਭਾ ਹਲਕਾ ਪੱਟੀ ਦੀਆਂ ਸਮੁੱਚੀਆਂ ਪੰਚਾਇਤਾਂ ਅਮਨ ਸ਼ਾਂਤੀ ਨਾਲ ਸਰਬ ਸੰਮਤੀ ਨਾਲ ਬਣ ਗਈਆਂ ਇਸ ਨਾਲ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਹੋਰ ਵਧੇਗੀ ਭੁੱਲਰ ਨੇ ਜਿੱਥੇ ਵਿਧਾਨ ਸਭਾ ਹਲਕਾ ਪੱਟੀ ਦੇ ਸਮੂਹ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ,ਉੱਥੇ ਹੀ ਨਵੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਣੇ ਆਪਣੇ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਹੀ ਬਰਕਰਾਰ ਰੱਖਦਿਆਂ ਹੋਇਆਂ ਪਿੰਡਾਂ ਦੇ ਵਿਕਾਸ ਬਗੈਰ ਕਿਸੇ ਵਿਤਕਰੇ ਤੋਂ ਕਰਵਾਇਆ ਜਾਵੇਗਾ।ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀ.ਏ,ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ,ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਰਜਿੰਦਰ ਸਿੰਘ ਉਸਮਾਂ , ਵਰਿੰਦਰਜੀਤ ਸਿੰਘ ਹੀਰਾ ਭੁੱਲਰ,ਸੁਖਦੇਵ ਸਿੰਘ ਭੁੱਲਰ,ਕੌਂਸਲਰ ਕਮਲ ਕੁਮਾਰ,
ਸਰਪੰਚ ਗੁਰਬਿੰਦਰ ਸਿੰਘ ਕਾਲੇਕੇ,ਗੁਰਵਿੰਦਰ ਸਿੰਘ ਬੁਰਜ,ਅਮਨਦੀਪ ਸਿੰਘ ਸ਼ਾਹ ਕੈਰੋ,ਗੁਰਦਿਆਲ ਸਿੰਘ ਮਰਹਾਣਾ,ਅਵਤਾਰ ਸਿੰਘ ਸਭਰਾ,ਜੁਗਰਾਜ ਸਿੰਘ ਧਗਾਣਾ,ਜਸਬੀਰ ਸਿੰਘ ਬੋਪਾਰਾਏ,ਗੁਰਜੀਤ ਸਿੰਘ ਸ਼ਾਹ,ਰਾਜਬੀਰ ਸਿੰਘ ਚੂਸਲੇਵੜ ਸਰਪੰਚ, ਸਰਪੰਚ ਗੁਰਜੀਤ ਸਿੰਘ ਠੱਕਰਪੁਰਾ,ਸੋਨੂੰ ਭੁੱਲਰ ਕਿਰਤੋਵਾਲ,ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾਹ, ਗੁਰਪ੍ਰਤਾਪ ਸਿੰਘ ਲਾਡੀ ਬੁਰਜ,ਬਲਕਾਰ ਸਿੰਘ ਲਾਡੀ ਸਰਹਾਲੀ ਕਲਾਂ, ਪਲਵਿੰਦਰ ਸਿੰਘ ਭੋਲਾ ਰਾੜੀਆ,ਸਿੰਕਦਰ ਸਿੰਘ ਪ੍ਰਧਾਨ, ਸੋਨੀ ਸਰਪੰਚ, ਇਕਬਾਲ ਸਿੰਘ ਹਰੀਕੇ,ਹਰਜਿੰਦਰ ਸਿੰਘ ਢੋਟੀਆਂ,ਗੁਰਪਿੰਦਰ ਸਿੰਘ ਉੱਪਲ,ਸੁਖਵੰਤ ਸਿੰਘ ਕਾਲੇਕੇ,ਸੁੱਖ ਬਾਠ ਧਗਾਣਾ,ਅਮਰਜੀਤ ਸਿੰਘ ਬਰਵਾਲਾ,ਗੁਰਬਚਨ ਸਿੰਘ ਬਰਵਾਲਾ ਸੁਖਦੇਵ ਸਿੰਘ ਜੋੜ ਸਿੰਘ ਵਾਲਾ  ਅਮਨਦੀਪ ਸਿੰਘ  ਨਿੰਦਰ ਸਿੰਘ ਜੋੜ ਸਿੰਘ ਵਾਲਾ,ਗੁਰਵਿੰਦਰ ਸਿੰਘ ਬੀਹਲਾ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ,ਸਰਪੰਚ ਆਗੂ ਸਹਿਬਾਨ ਹਾਜ਼ਰ ਸਨ।