Headlines

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਾਂਗੇ ਪਿੰਡ ਦਾ ਵਿਕਾਸ-ਕੇਵਲ ਚੋਹਲਾ

ਨਿਮਾਣੇ ਨੂੰ ਸਰਪੰਚ ਬਨਾਉਣ ਲਈ ਚੋਹਲਾ ਸਾਹਿਬ  ਵਾਸੀਆਂ ਦਾ ਸਦਾ ਰਿਣੀ ਰਹਾਂਗਾ-
ਚੋਹਲਾ ਸਾਹਿਬ/ਤਰਨਤਾਰਨ,21 ਅਕਤੂਬਰ (ਰਾਕੇਸ਼ ਨਈਅਰ )-
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਪੰਚਾਇਤੀ ਚੋਣਾਂ ਦੌਰਾਨ ਸਖ਼ਤ ਮੁਕਾਬਲੇ ਤੋਂ ਬਾਅਦ ਜਿੱਤ ਹਾਸਲ ਕਰ ਕੇ ਸਰਪੰਚ ਬਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਆਗੂ ਕੇਵਲ  ਚੋਹਲਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਸਾਰੇ ਨਗਰ ਤੇ ਹਰ ਵੋਟਰ,ਸਪੋਰਟਸ ਦੀ ਜਿੱਤ ਹੈ,ਜਿੰਨਾ ਨੇ ਮੇਰੇ ਵਰਗੇ ਨਿਮਾਣੇ ਗਰੀਬ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਆਪਣਾ ਇੱਕ-ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕੀਤਾ ਹੈ। ਨਵੇਂ ਬਣੇ ਸਰਪੰਚ ਕੇਵਲ  ਚੋਹਲਾ ਨੇ ਨਗਰ ਨਿਵਾਸੀਆਂ ਵਲੋਂ ਦਿੱਤੇ ਗਏ ਸਹਿਯੋਗ ‘ਤੇ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਜ਼ੋ ਵੀ ਫੈਸਲਾ ਲੈਣਾ ਹੈ,ਉਹ ਆਪਣੀ ਟੀਮ,ਨੌਜਵਾਨਾਂ ਤੇ ਸਮੂਹ ਪਿੰਡ ਵਾਸੀਆਂ ਨਾਲ ਸਲਾਹ ਕਰਕੇ ਹੀ ਲਿਆ ਜਾਵੇਗਾ।ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਕੇਵਲ ਚੋਹਲਾ ਨੇ ਕਿਹਾ ਕਿ ਇਤਿਹਾਸਕ ਨਗਰ ਹੋਣ ਦੇ ਬਾਵਜੂਦ ਕਸਬਾ ਚੋਹਲਾ ਸਾਹਿਬ ਵਿਕਾਸ ਪੱਖੋਂ ਕਾਫੀ ਪੱਛੜਿਆ ਹੋਇਆ ਹੈ।ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪਹਿਲ ਦੇ ਅਧਾਰ ‘ਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇ ਤੇ ਬਿਨਾਂ ਕਿਸੇ ਭੇਦਭਾਵ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਿਰੰਤਰ ਵਿਕਾਸ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਨਵੇਂ ਬਣੇ ਸਰਪੰਚ ਕੇਵਲ ਨਈਅਰ ਚੋਹਲਾ ਆਪਣੀ ਪੰਚਾਇਤ ਅਤੇ ਸੈਂਕੜੇ ਸਾਥੀਆਂ ਸਮੇਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਚੋਹਲਾ ਸਾਹਿਬ,ਡੇਰਾ ਕਰਤਾਰਪੁਰ ਸਾਹਿਬ,ਗੁਰਦੁਆਰਾ ਬਾਬੇ ਸ਼ਹੀਦਾਂ ਸਾਹਿਬ,ਗੁਰਦੁਆਰਾ ਬਾਬਾ ਲੂਆਂ ਜੀ,ਗੁਰਦੁਆਰਾ ਫਲਾਹੀ ਸਾਹਿਬ,ਗੁਰਦੁਆਰਾ ਬਾਬਾ ਭਾਈ ਅਦਲੀ ਸਾਹਿਬ,ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਲਾਟ ਚੋਹਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਸਰਪੰਚ ਕੇਵਲ ਨਈਅਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੂੰ ਮਿਲਿਆ ਮਾਨ ਸਨਮਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਪਿੰਡ ਦੇ ਵਿਕਾਸ ਨੂੰ ਲੈਕੇ ਕੋਈ ਵੀ ਭੇਦਭਾਵ ਨਹੀਂ ਰੱਖਿਆ ਜਾਵੇਗਾ ਅਤੇ ਹਰੇਕ ਪਿੰਡ ਵਾਸੀ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦਿਵਾਈਆਂ ਜਾਣਗੀਆਂ।ਇਸ ਮੌਕੇ ਉਨ੍ਹਾਂ ਦੇ ਨਾਲ ਅੰਗਰੇਜ ਸਿੰਘ,ਗੁਰਲਾਲ ਸਿੰਘ,ਹਰਿੰਦਰ ਸਿੰਘ ਕੈਰੋਂਵਾਲੀਆ,ਰਾਜ ਕੁਮਾਰ,ਪਲਵਿੰਦਰ ਸਿੰਘ ਪਿੰਦੋ,ਰਣਜੀਤ ਸਿੰਘ ਰਾਣਾ,ਜਗਦੀਸ਼ ਸਿੰਘ ਜੀਣਾ,ਪ੍ਰਦੀਪ ਕੁਮਾਰ ਢਿੱਲੋਂ,ਕਵਲਦੇਵ ਕੁਮਾਰ,ਗੁਰਵੇਲ ਸਿੰਘ(ਸਾਰੇ ਮੈਂਬਰ ਪੰਚਾਇਤ)ਗੁਰਜੀਤ ਸਿੰਘ ਘੈਨਾ ਸਰਪੰਚ ਪਿੱਦੀ,ਚੇਅਰਮੈਨ ਡਾ.ਉਪਕਾਰ ਸਿੰਘ, ਸੁਖਬੀਰ ਸਿੰਘ ਪੰਨੂ,ਤਰਸੇਮ ਨਈਅਰ,ਰੇਸ਼ਮ ਸਿੰਘ ਪਿੱਦੀ,ਸੁਖਬੀਰ ਪੰਨੂ,ਮੁਹੱਬਤ ਸਿੰਘ,ਗੁਰਪ੍ਰੀਤ ਗੋਪੀ,ਡਾ.ਨਿਰਭੈ ਸਿੰਘ, ਵਿਜੇ ਕੁਮਾਰ ਕੁੰਦਰਾ,ਨੰਬਰਦਾਰ ਕੁਲਬੀਰ ਸਿੰਘ,ਸਰਵਣ ਸਿੰਘ ਫੌਜੀ,ਪ੍ਰਭ ਸਿੰਘ ਫੌਜੀ,ਅਮੋਲਕ ਸਿੰਘ,ਰਾਜਾ ਮਸ਼ੀਨ ਵਾਲਾ,ਰਵੀ ਮਸ਼ੀਨ ਵਾਲਾ,ਪ੍ਰੇਮ ਸਿੰਘ ਕਾਲਾ, ਕਰਮਜੀਤ ਸਿੰਘ ਲਾਲੀ, ਬਲਦੇਵ ਸਿੰਘ ਬੈਨੀ, ਸੁਖਵਿੰਦਰ ਸਿੰਘ ਸੁੱਖ,ਡਾ.ਕਵਲਜੀਤ ਸੋਨੁੰ, ਬਿੱਲਾ ਮਿਊਜ਼ਿਕ ਸੈਂਟਰ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ,ਪ੍ਰਿੰਸ ਸੇਖੋਂ, ਕਰਤਾਰ ਸਿੰਘ ਮੁਨਿਆਰੀ ਵਾਲੇ, ਕੁਲਵੰਤ ਸਿੰਘ ਹਲਵਾਈ, ਜਗਜੀਤ ਸਿੰਘ ਘੁੱਦਾ,ਬਿੰਦੂ ਚੋਹਲਾ,ਜਸਵੰਤ ਸਿੰਘ ਜੱਸਾ,ਗੁਰਲਾਲ ਸਿੰਘ ਲਾਲੀ, ਸੁਖਦੇਵ ਸਿੰਘ ਸੁੱਖਾ,ਬਿੱਟੂ ਨਈਅਰ,ਰਾਕੇਸ਼ ਨਈਅਰ ਗਿਫ਼ਟ ਸੈਂਟਰ ਵਾਲੇ,ਅਮਨ ਕੁਮਾਰ,ਗੁਲਸ਼ਨ ਸ਼ਾਹ ਕਰਿਆਨਾ,ਹਰਪ੍ਰੀਤ ਸਿੰਘ ਹੈਰੀ, ਗੁਰਮੀਤ ਕੁਮਾਰ ਕਾਕੇ ਸ਼ਾਹ,ਜੋਗਿੰਦਰ ਸਿੰਘ ਜਿੰਦੂ,ਗੋਰਾ ਸਿੰਘ ਨਿੱਕਾ ਚੋਹਲਾ,ਬੱਬੂ ਮੋਬਾਈਲ ਸੈਂਟਰ,ਸਰਬਜੀਤ ਸਾਬੀ ਕਰਿਆਨੇ ਵਾਲੇ,ਨਿੱਕਾ ਸਿੰਘ ਪੋਸਟਰ,ਵਿੱਕੀ ਨਈਅਰ,ਸੋਨੂੰ ਬਹਿਕਾਂ ਵਾਲਾ,ਗੁਰਜੀਤ ਸਿੰਘ ਧੁੰਨ,ਪਲਵਿੰਦਰ ਸਿੰਘ ਧੁੰਨ,ਹਰਪਾਲ ਸਿੰਘ ਬਾਹਲਾ,ਲੱਕੋ ਸ਼ਾਹ,ਬਾਬਾ ਗੋਪੀ ਪਲਾਟਾਂ ਵਾਲਾ, ਸਤਨਾਮ ਸਿੰਘ ਸਪੀਕਰ ਵਾਲੇ,ਸਰਬਜੀਤ ਰਾਜਾ, ਜੀਤਾ ਮੁਨਿਆਰੀ ਵਾਲਾ,ਹਰਪਾਲ ਸਿੰਘ ਪਾਲਾ,ਅਮਿਤ ਨਈਅਰ,ਡਾ.ਗੁਰਿੰਦਰ ਸਿੰਘ ਗੋਗਾ,ਸਿਵ ਸੈਨੇਟਰੀ,ਰਾਣਾ ਮੇਡ, ਬੀਬੀ ਅਮਰਜੀਤ ਕੌਰ, ਸੁੱਖਾ ਚੱਕੀ ਵਾਲਾ, ਮਨਜੀਤ ਸਿੰਘ ਆਦਿ ਹਾਜ਼ਰ ਸਨ।