Headlines

ਦੇਸ਼ ਭਗਤ ਸੁੱਚਾ ਸਿੰਘ ਯਾਦਗਾਰ ਹਾਲ ਵਿਖੇ ਸਾਬਕਾ ਐਮਪੀ ਡਿੰਪਾ ਵਲੋਂ ਡਿਸਪੈਂਸਰੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੈਡੀਕਲ ਟੈਸਟਾਂ ਲਈ ਜ਼ਲਦ ਖੋਲ੍ਹੀ ਜਾਵੇਗੀ ਲੈਬਾਰਟਰੀ-ਬਰਾੜ,ਜਥੇ.ਸਤਨਾਮ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,20 ਅਕਤੂਬਰ
ਦੇਸ਼ ਭਗਤ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਨਵੀਂ ਬਣੀ ਡਿਸਪੈਂਸਰੀ ਦੀ ਇਮਾਰਤ ਦਾ ਉਦਘਾਟਨ ਸਾਬਕਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਖਡੂਰ ਸਾਹਿਬ ਜਸਬੀਰ ਸਿੰਘ ਗਿੱਲ ਡਿੰਪਾ ਵਲੋਂ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੇਸ਼ ਭਗਤ ਸੁੱਚਾ ਸਿੰਘ ਮੈਮੋਰੀਅਲ ਸੁਸਾਇਟੀ ਚੋਹਲਾ ਸਾਹਿਬ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ ਅਤੇ ਕਾਰਜਕਾਰੀ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ ਨੇ ਦੱਸਿਆ 13 ਅਕਤੂਬਰ 2023 ਨੂੰ ਡਿਸਪੈਂਸਰੀ ਦੀ ਇਮਾਰਤ ਬਣਾਉਣ ਲਈ ਸਾਬਕਾ ਐਮ.ਪੀ ਜਸਬੀਰ ਸਿੰਘ ਗਿੱਲ ਡਿੰਪਾ ਵੱਲੋਂ 9 ਲੱਖ 75 ਹਜਾਰ ਰੁਪਏ ਦੀ ਸਪੈਸ਼ਲ ਗ੍ਰਾਂਟ ਜਾਰੀ ਕੀਤੀ ਗਈ ਸੀ।ਉਸ ਗ੍ਰਾਂਟ ਨਾਲ ਇਹ ਇਮਾਰਤ ਬਣਕੇ ਤਿਆਰ ਹੋ ਚੁੱਕੀ ਹੈ ਜਿਸਦੀ ਇਮਾਰਤ ਦਾ ਉਦਘਾਟਨ ਅੱਜ ਜਸਬੀਰ ਸਿੰਘ ਗਿੱਲ ਡਿੰਪਾ ਨੇ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਤਾੜੀਆਂ ਦੀ ਗੂੰਜ ਵਿੱਚ ਕੀਤਾ। ਚਰਨਜੀਤ ਸਿੰਘ ਬਰਾੜ ਅਤੇ ਜਥੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮੈਡੀਕਲ ਸਹੂਲਤਾਂ ਤੋਂ ਪੱਛੜੇ ਇਸ ਇਲਾਕੇ ਵਿੱਚ ਮਰੀਜ਼ਾਂ ਦੇ ਟੈਸਟ ਕਰਨ ਲਈ ਲੈਬਾਰਟਰੀ ਦੀ ਬਹੁਤ ਵੱਡੀ ਘਾਟ ਸੀ।ਇਸ ਸੰਬੰਧੀ ਉਨ੍ਹਾਂ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ ਪੀ ਸਿੰਘ ਉਬਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਜਲਦ ਹੀ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਵਿਖੇ ਲੈਬਾਰਟਰੀ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬਾਰਟਰੀ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।ਇਸ ਲੈਬਾਰਟਰੀ ਵਿੱਚ ਸਾਰੇ ਸਰੀਰਤ ਟੈਸਟ ਨਾਮਾਤਰ ਕੀਮਤ ‘ਤੇ ਕੀਤੇ ਜਾਇਆ ਕਰਨਗੇ ਅਤੇ ਅੱਤ ਗਰੀਬ ਲੋਕਾਂ ਦੇ ਟੈਸਟ ਬਿਲਕੁੱਲ ਮੁਫਤ ਕੀਤੇ ਜਾਣਗੇ।ਇਸ ਸਮੇਂ ਸੁਸਾਇਟੀ ਵੱਲੋਂ ਸਾਬਕਾ ਐਮ.ਪੀ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰੀ ਹਾਲ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ,ਕਾਰਜਕਾਰੀ ਪ੍ਰਧਾਨ ਜਥੇ:ਸਤਨਾਮ ਸਿੰਘ ਚੋਹਲਾ ਸਾਹਿਬ,ਸੂਬੇਦਾਰ ਰਸ਼ਪਾਲ ਸਿੰਘ ਬਲਾਕ ਪ਼੍ਰਧਾਨ,ਅਮਰੀਕ ਸਿੰਘ,ਅਮਰਜੀਤ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਯੁਨਿਵਰਸਿਟੀ ਲੁਧਿਆਣਾ,ਸੁਖਬੀਰ ਸਿੰਘ ਪੰਨੂ,ਅਵਤਾਰ ਸਿੰਘ ਗਿੱਲ,ਕੈਪਟਨ ਤਰਲੋਕ ਸਿੰਘ ਘੜਕਾ,ਪੀਏ ਸਿਮਰਜੀਤ ਸਿੰਘ ਕਾਕੂ,ਅਵਤਾਰ ਸਿੰਘ ਰੈਂਮਡ ਵਾਲੇ,ਡਾ. ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ, ਮਨਜਿੰਦਰ ਸਿੰਘ ਲਾਟੀ,ਪ੍ਰਧਾਨ ਗੁਰਦੇਵ ਸਿੰਘ,ਦਿਲਬਰ ਸਿੰਘ,ਸਾਬਕਾ ਸਰਪੰਚ ਅਮਰੀਕ ਸਿੰਘ,ਸਾਬਕਾ ਸਰਪੰਚ ਦਲਬੀਰ ਸਿੰਘ,ਫੌਜੀ ਗੁਰਦਿਆਲ ਸਿੰਘ,ਬਲਵੰਤ ਸਿੰਘ ਸੂਬੇਦਾਰ,ਸੁਰਜੀਤ ਸਿੰਘ,ਹਰਬੰਸ ਸਿੰਘ ਖਾਰਾ,ਸੁਰਿੰਦਰ ਸਿੰਘ ਸੋਨੂੰ,ਦਲਬੀਰ ਸਿੰਘ ਸੈਕਟਰੀ ਆਦਿ ਸੁਸਾਇਟੀ ਦੇ ਮੋਹਤਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।
ਫੋਟੋ ਕੈਪਸ਼ਨ: ਦੇਸ਼ ਭਗਤ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਨਵੀਂ ਬਣੀ ਡਿਸਪੈਂਸਰੀ ਦੀ ਇਮਾਰਤ ਦਾ ਉਦਘਾਟਨ ਕਰਦੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

Leave a Reply

Your email address will not be published. Required fields are marked *