Headlines

ਜੱਗੀ ਤੂਰ ਵਲੋਂ ਕੰਸਰਵੇਟਿਵ ਉਮੀਦਵਾਰਾਂ ਦੀ ਜਿੱਤ ਤੇ ਵਧਾਈ

ਐਬਸਫੋਰਡ ( ਦੇ ਪ੍ਰ ਬਿ)- ਸਥਾਨਕ ਉਘੇ ਬਿਜਨੈਸਮੈਨ ਜਗਜੀਤ ਸਿੰਘ ਜੱਗੀ ਤੂਰ ਨੇ ਬੀਸੀ ਚੋਣਾਂ ਵਿਚ ਐਬਸਫੋਰਡ ਮਿਸ਼ਨ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਰੀਐਨ ਗੈਸਪਰ, ਐਬਸਫੋਰਡ ਸਾਊਥ ਤੋਂ ਬਰੂਸ ਬੈਨਮੈਨ, ਐਬਸਫੋਰਡ ਵੈਸਟ ਕੋਰਕੀ ਨੂਫੈਲਡ ਦੀ ਜਿੱਤ ਉਪਰ ਉਹਨਾਂ ਨੂੰ ਵਧਾਈ ਦਿੱਤੀ ਹੈ। ਉਸ ਮੌਕੇ ਉਹਨਾਂ ਨਾਲ ਕੰਸਰਵੇਟਿਵ ਐਮ ਪੀ ਬਰੈਡ ਵਿਸ ਵੀ ਹਾਜ਼ਰ ਸਨ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬੀਸੀ ਕੰਸਰਵੇਟਿਵ ਆਗੂ ਤੇ ਟੀਮ ਸੂਬੇ ਦੀ ਤਰੱਕੀ ਤੇ ਵਿਕਾਸ ਲਈ ਬੇਹਤਰ ਭੂਮਿਕਾ ਨਿਭਾਉਣਗੇ।