Headlines

ਸਰੀ ਵਿਚ ਦੂਸਰਾ ਵਰਲਡ ਫੋਕ ਫੈਸਟੀਵਲ ਧੂਮਧਾਮ ਨਾਲ ਕਰਵਾਇਆ

ਵੱਖ ਵੱਖ ਮੁਕਾਬਲਿਆਂ ਵਿਚ 60 ਟੀਮਾਂ ਦੇ 800 ਕਲਾਕਾਰਾਂ ਨੇ ਲੋਕ ਕਲਾਵਾਂ ਦੇ ਜੌਹਰ ਦਿਖਾਏ-

ਸਰੀ, 24 ਅਕਤੂਬਰ (ਹਰਦਮ ਮਾਨ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ ਸਰੀ ਦੇ ਬੈੱਲ ਪ੍ਰਫਾਰਮਿੰਗ ਆਰਟਸ ਸੈਂਟਰ ਵਿਖੇ ਆਪਣਾ ਦੂਜਾ ਵਰਲਡ ਫੋਕ ਫੈਸਟੀਵਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਖੇਤਰੀ ਲੋਕ ਨਾਚ ਭੰਗੜਾ, ਗਿੱਧਾ, ਲੁੱਡੀ, ਸੰਮੀ, ਮਲਵਈ ਗਿੱਧਾ ਅਤੇ ਝੁੰਮਰ ਤੋਂ ਇਲਾਵਾ ਲੋਕ ਸਾਜ਼ਾਂ ਅਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਟੋਰਾਂਟੋ, ਐਡਮਿੰਟਨ, ਕੈਲਗਿਰੀ, ਵਿਨੀਪੈੱਗ ਅਤੇ ਸਰੀ ਤੋਂ ਇਲਾਵਾ ਯੂਕੇ, ਹਾਂਗਕਾਂਗ, ਨਿਊਜ਼ੀਲੈਂਡ ਅਤੇ ਯੂ ਐਸ ਏ ਤੋਂ ਲੱਗਭੱਗ 60 ਦੇ ਕਰੀਬ ਟੀਮਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ ਅਤੇ ਲੱਗਭੱਗ 800 ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।

ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸਰੀ ਦੀ ਮੇਅਰ ਬਰੈਂਡਾ ਲਾਕ ਦੀ ਸ਼ਮੂਲੀਅਤ ਨਾਲ ਹੋਈ। ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਸੈਣੀ ਨੇ ਉਹਨਾਂ ਨੂੰ ਜੀ ਆਇਆਂ ਕਿਹਾ। ਬਰੈਂਡਾ ਲਾਕ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਜਿੱਥੇ ਵੱਖ-ਵੱਖ ਕੌਮਾਂ ਵਿੱਚ ਭਾਈਚਾਰਕ ਸਾਂਝ ਵੱਧਦੀ ਹੈ, ਉੱਥੇ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਮੂਲ ਸੱਭਿਆਚਾਰ ਵੱਲ ਮੋੜਨ ਦਾ ਇਹ ਬਹੁਤ ਵਧੀਆ ਯਤਨ ਹੈ। ਸੋਸਾਇਟੀ ਦੇ ਚੇਅਰਮੈਨ ਪਰਮਜੀਤ ਸਿੰਘ ਜਵੰਦਾ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਵਿਦੇਸ਼ੀਂ ਰਹਿੰਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਨਾ ਸਿਰਫ ਜਾਗਰੂਕ ਕਰਨਾ ਹੀ ਹੈ, ਸਗੋਂ ਪੰਜਾਬ ਦੇ ਖੇਤਰੀ ਲੋਕ-ਨਾਚਾਂ, ਲੋਕ-ਸਾਜਾਂ ਅਤੇ ਲੋਕ-ਗੀਤਾਂ ਨੂੰ ਉਹਨਾਂ ਦੇ ਪ੍ਰਮਾਣਿਕ ਰੂਪਾਂ ਵਿੱਚ ਸੁਰੱਖਿਅਤ ਅਗਲੀ ਪੀੜ੍ਹੀ ਦੇ ਹੱਥੀਂ ਸੌਂਪਣਾ ਵੀ ਹੈ।

ਮੇਲੇ ਦੇ ਦੂਜੇ ਦਿਨ ਲਹਿੰਦੇ ਪੰਜਾਬ ਨਾਲ ਸਬੰਧਿਤ ਯੂਕੇ ਦੇ ਸਿਟੀਜ਼ਨ ਵਾਤਾਵਰਨ ਇੰਜੀਨੀਅਰ ਡਾਕਟਰ ਵਾਕਾਸ ਚੀਮਾ ਨੇ ਬਤੌਰ ਮੁੱਖ ਮਹਿਮਾਨ ਮੇਲੇ ਵਿੱਚ ਹਾਜ਼ਰੀ ਲਵਾਈ। ਡਾਕਟਰ ਚੀਮਾ ਨੇ ਕਿਹਾ ਕਿ ਭਾਰੀ ਮਾਨਸਿਕ ਤਨਾਓ ਅਧੀਨ ਕੰਮ ਕਰਦੀ ਨੌਜਵਾਨ ਪੀੜ੍ਹੀ ਦੇ ਮਾਨਸਿਕ ਵਾਤਾਵਰਨ ਨੂੰ ਸਾਫ ਰੱਖਣ ਲਈ ਅਜਿਹੇ ਸੱਭਿਆਚਾਰਕ ਮੇਲਿਆਂ ਦੀ ਬਹੁਤ ਮਹੱਤਤਾ ਹੈ। ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਗੁਰਬਚਨ ਸਿੰਘ ਖੁਡੇਵਾਲਾ ਨੇ ਦਰਸ਼ਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਅਜਿਹੇ ਮੇਲੇ ਨਿਰੰਤਰ ਜਾਰੀ ਰੱਖੇਗੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਦੇ ਮੂਲ ਨਾਲ ਜੋੜਿਆ ਜਾ ਸਕੇ। ਮੇਲੇ ਦੇ ਤੀਜੇ ਦਿਨ ਕਾਉਂਸਲਰ ਮਾਈਕ ਬੌਸ ਅਤੇ ਕਾਉਂਸਲਰ ਲਿੰਡਾ ਐਨੀਸ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਲਵਾਈ। ਸੁਸਾਇਟੀ ਦੇ ਉਪ ਪ੍ਰਧਾਨ ਅਤੇ ਉਪ ਚੇਅਰਮੈਨ ਭੁਪਿੰਦਰ ਸਿੰਘ ਮਾਂਗਟ (ਟੋਰਾਂਟੋ) ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ।

ਮੇਲੇ ਵਿਚ ਤਿੰਨ ਦਿਨ ਚੱਲੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ-

ਭੰਗੜਾ ਮਿਊਜ਼ਿਕ ਸੁਪਰ ਜੂਨੀਅਰ

ਪਹਿਲਾ ਸਥਾਨ-ਆਪਣਾ ਭੰਗੜਾ ਕਰਿਊ (ਸਿਆਟਲ ਵਾਸ਼ਿੰਗਟਨ), ਦੂਜਾ ਸਥਾਨ -ਕੋਹੇਨੂਰ ਦੀਆਂ ਨੰਨ੍ਹੀਆਂ ਛਾਵਾਂ ਸਰੀ ਅਤੇ ਤੀਜਾ ਸਥਾਨ -ਨਖਰਾ ਕੁਈਨਜ਼।

ਲੋਕ-ਗੀਤ ਲਾਈਵ ਜੂਨੀਅਰ

ਪਹਿਲਾ ਸਥਾਨ -ਕਰਨ ਸ਼ਰਮਾ (ਸਤਨਾਮ ਅਕੈਡਮੀ ਸਰੀ), ਦੂਜਾ ਸਥਾਨ -ਮੰਨਤ ਬੀਰ ਚਾਹਲ (ਵਿਨੀਪੈੱਗ) ਤੀਜਾ ਸਥਾਨ-ਅਗਮਵੀਰ ਚਾਹਲ (ਵਿਨੀਪੈੱਗ)।

ਲੋਕ-ਗੀਤ ਲਾਈਵ ਸੀਨੀਅਰ

ਪਹਿਲਾ ਸਥਾਨ -ਦਰਸ਼ਨਦੀਪ ਸਿੰਘ (7 ਸਟਾਰ ਫੋਕ ਆਰਟਸ ਅਤੇ ਇੰਟਰਟੇਨਮੈਂਟ), ਦੂਜਾ ਸਥਾਨ-ਸਰਗੀ (ਬਰੰਟਫੋਰਡ ਓਂਟਾਰੀਓ), ਤੀਜਾ ਸਥਾਨ-ਸਿਮਰਨਜੀਤ ਕੌਰ (ਸਤਨਾਮ ਨਿਊਜ਼ਕ ਅਕੈਡਮੀ ਸਰੀ)।

ਭੰਗੜਾ ਮਿਊਜ਼ਿਕ ਜੂਨੀਅਰ

ਪਹਿਲਾ ਸਥਾਨ-ਕੋਇਨੂਰ ਵਿਹੜੇ ਦੀਆਂ ਰੌਣਕਾਂ,ਸਰੀ, ਦੂਜਾ ਸਥਾਨ-ਕੋਹੇਨੂਰ ਦੀ ਤ੍ਰਿੰਜਣ,ਸਰੀ, ਤੀਜਾ ਸਥਾਨ -ਦਸ਼ਮੇਸ਼ ਸਕੂਲ ਵਿਨੀਪੈਗ।

ਗਿੱਧਾ ਮਿਊਜ਼ਿਕ ਜੂਨੀਅਰ

ਪਹਿਲਾ ਸਥਾਨ-ਏ ਬੀ ਸੀ ਅੜਬ ਮੁਟਿਆਰਾਂ ਸਿਆਟਲ,ਵਾਸ਼ਿੰਗਟਨ, ਦੂਜਾ ਸਥਾਨ-ਰੌਣਕਾਂ,ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ, ਤੀਜਾ ਸਥਾਨ-ਪੰਜਾਬੀ ਹੈਰੀਟੇਜ ਅਤੇ ਫੋਕ,ਐਡਮਿੰਟਨ।

ਝੂਮਰ ਲਾਈਵ ਜੂਨੀਅਰ

ਪਹਿਲਾ ਸਥਾਨ -ਮਾਲਵਾ ਫੋਕ ਆਰਟਸ ਸੈਂਟਰ ,ਸਰੀ।

ਭੰਗੜਾ ਲਾਈਵ ਸੁਪਰ ਜੂਨੀਅਰ

ਪਹਿਲਾ ਸਥਾਨ-ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ-ਮਾਲਵਾ ਫੋਕ ਆਰਟ ਸੈਂਟਰ ਸਰੀ, ਤੀਜਾ ਸਥਾਨ -ਕੋਇਨੂਰ ਲਿਟਲ ਸਟਾਰ ਸਰੀ।

ਲੁੱਡੀ ਲਾਈਵ ਜੂਨੀਅਰ

ਪਹਿਲਾ ਸਥਾਨ -ਦਸ਼ਮੇਸ਼ ਸਕੂਲ ਵਿਨੀਪੈਗ, ਦੂਜਾ ਸਥਾਨ-ਮਾਲਵਾ ਫੋਕ ਆਰਟ ਸੈਂਟਰ ਸਰੀ।

 ਫੋਕ ਆਰਕੈਸਟਰਾ

ਪਹਿਲਾ ਸਥਾਨ-7 ਸਟਾਰ ਫੋਕ ਆਰਟਸ ਐਂਡ ਇੰਟਰਟੇਨਮੈਂਟ।

ਲੋਕ-ਸਾਜ਼

ਪਹਿਲਾ ਸਥਾਨ-ਬਲਜੀਤ ਸਿੰਘ (ਲੋਕ-ਸਾਜ਼ ਘੜਾ), ਦੂਜਾ ਸਥਾਨ -ਇੰਦਰਪ੍ਰੀਤ ਸਿੰਘ (ਲੋਕ-ਸਾਜ਼, ਢੋਲਕੀ), ਤੀਜਾ ਸਥਾਨ -ਵਰਿੰਦਰ ਸਿੰਘ (ਲੋਕ-ਸਾਜ਼ ਬੁਘਚੂ)।

ਭੰਗੜਾ ਮਿਊਜ਼ਿਕ ਸੀਨੀਅਰ)

ਪਹਿਲਾ ਸਥਾਨ -ਵਿਰਾਸਤੀ ਰਾਣੀਆ (ਵੈਨਸਿਟੀ ਭੰਗੜਾ ਸਰੀ), ਦੂਜਾ ਸਥਾਨ- ਮੜਕ ਪੰਜਾਬ ਦੀ (ਕੈਲਗਿਰੀ), ਤੀਜਾ ਸਥਾਨ -ਸਾਂਝ (ਗਰਲਜ਼ ਫੋਕ ਭੰਗੜਾ, ਨਿਊਜ਼ੀਲੈਂਡ)।

ਗਿੱਧਾ ਮਿਊਜ਼ਿਕ ਸੀਨੀਅਰ

ਪਹਿਲਾ ਸਥਾਨ -ਮਜਾਜਣਾਂ (ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ), ਦੂਜਾ ਸਥਾਨ -ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ, ਤੀਜਾ ਸਥਾਨ -ਮੋਰਨੀਆਂ ਵੈਨਸਿਟੀ ਭੰਗੜਾ, ਸਰੀ।

ਭੰਗੜਾ ਲਾਈਵ (ਜੂਨੀਅਰ)

ਪਹਿਲਾ ਸਥਾਨ-ਮਾਲਵਾ ਫੋਕ ਆਰਟ ਸੈਂਟਰ ਸਰੀ, ਦੂਜਾ ਸਥਾਨ-ਰੂਹ ਪੰਜਾਬ ਦੀ ਐਬਸਫੋਰਡ, ਤੀਜਾ ਸਥਾਨ -ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ।

ਲੁੱਡੀ ਲਾਈਵ ਸੀਨੀਅਰ (ਲੜਕੀਆਂ)

ਪਹਿਲਾ ਸਥਾਨ -ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ -ਧਮਕ ਪੰਜਾਬ ਦੀ ਕੈਲਗਰੀ, ਤੀਜਾ ਸਥਾਨ -ਬੈਕ ਟੂ ਦਾ ਰੂਟਸ ਐਲੇ, ਕੈਲੀਫੋਰਨੀਆ।

ਲੁੱਡੀ ਲਾਈਵ (ਸੀਨੀਅਰ ਕੋ-ਐਡ)

ਪਹਿਲਾ ਸਥਾਨ -ਸਿਫਤ ਟੋਰਾਂਟੋ, ਦੂਜਾ ਸਥਾਨ -ਦਾ ਰੈਟਰੋ ਫੋਕ ਟੋਰਾਂਟੋ।

ਭੰਗੜਾ ਲਾਈਵ ਸੀਨੀਅਰ (ਲੜਕੀਆਂ)

ਪਹਿਲਾ ਸਥਾਨ -ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ -ਸਾਂਝ ਗਰਲਜ਼ ਫੋਕ ਭੰਗੜਾ ਨਿਊਜ਼ੀਲੈਂਡ, ਤੀਜਾ ਸਥਾਨ -ਦੇਸ਼ ਪੰਜਾਬ ਫੋਕ ਆਰਟਸ ਅਕੈਡਮੀ ਟੋਰਾਂਟੋ। ਬੈਸਟ ਡਾਂਸਰ -ਅਸ਼ਟੀ ਚੌਹਾਨ (ਸਾਂਝ ਗਰਲ ਫੋਕ ਭੰਗੜਾ ਨਿਊਜ਼ੀਲੈਂਡ)।

ਗਿੱਧਾ ਲਾਈਵ (ਸੀਨੀਅਰ)

ਪਹਿਲਾ ਸਥਾਨ -ਗਿੱਧਾ ਮੇਲਣਾ ਦਾ ਸਰੀ, ਦੂਜਾ ਸਥਾਨ-ਦਾ ਰੈਟਰੋ ਫੋਕ ਟਰਾਂਟੋ, ਤੀਜਾ ਸਥਾਨ-ਸ਼ਾਨ ਪੰਜਾਬ ਦੀ ਟੋਰਾਂਟੋ। ਬੈਸਟ ਡਾਂਸਰ- ਦੁਪਿੰਦਰ ਕੌਰ (ਦਾ ਰੈਟਰੋ ਫੋਕ ਟੋਰਾਂਟੋ)।

ਭੰਗੜਾ ਲਾਈਵ ਸੀਨੀਅਰ (ਲੜਕੇ)

ਪਹਿਲਾ ਸਥਾਨ -ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ -ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ, ਤੀਜਾ ਸਥਾਨ -ਧਮਕ ਪੰਜਾਬ ਦੀ ਕੈਲਗਰੀ। ਬੈਸਟ ਡਾਂਸਰ- ਯੁਵਰਾਜ ਯੂਵੀ (ਪੰਜਾਬੀ ਹੈਰੀਟੇਜ ਅਤੇ ਫੋਕ)।

ਮਲਵਈ ਗਿੱਧਾ

ਪਹਿਲਾ ਸਥਾਨ-ਅਸ਼ਕੇ ਫੋਕ ਆਰਟਸ ਅਕੈਡਮੀ ਟੋਰਾਂਟੋ, ਦੂਜਾ ਸਥਾਨ -7 ਸਟਾਰ ਫੋਕ ਆਰਟਸ ਅਤੇ ਇੰਟਰਟੇਨਮੈਂਟ। ਬੈਸਟ ਡਾਂਸਰ- ਜਗੀਰ ਬਰਾੜ (ਅਸ਼ਕੇ ਫੋਕ ਆਰਟਸ ਅਕੈਡਮੀ ਟਰਾਂਟੋ)।

ਸੋਸਾਇਟੀ ਦੇ ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਇੱਕ ਨਾਨ ਪ੍ਰੋਫਿਟ ਸੰਸਥਾ ਹੈ ਜਿਹੜੀ ਕਨੇਡਾ ਅਤੇ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਸੱਭਿਆਚਾਰ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਆਪਣੇ ਪ੍ਰਬੰਧ ਚਲਾਉਂਦੀ ਹੈ। ਵਰਲਡ ਫੋਕ ਫੈਸਟੀਵਲ ਸੰਸਾਰ ਭਰ ਵਿੱਚ ਆਪਣੀ ਕਿਸਮ ਦਾ ਪਹਿਲਾ ਵਿਲੱਖਣ ਉਪਰਾਲਾ ਹੈ ਜਿਸ ਵਿੱਚ ਹਿੱਸਾ ਲੈਣ ਲਈ ਲੋਕ ਨਾਚਾਂ ਅਤੇ ਲੋਕ ਗੀਤਾਂ ਦੀਆਂ ਟੀਮਾਂ ਪੱਬਾਂ ਭਾਰ ਹੋਈਆਂ ਰਹਿੰਦੀਆਂ ਹਨ। ਸੰਸਾਰ ਭਰ ਤੋਂ ਪੰਜਾਬੀ ਸੱਭਿਆਚਾਰ ਪ੍ਰੇਮੀਆਂ ਦੇ ਸ਼ੁਭ ਸੁਨੇਹੇ ਅਤੇ ਮੁਕਾਬਲੇ ਵਿੱਚ ਭਾਗ ਲੈਣ ਆਈਆਂ ਟੀਮਾਂ ਦੀ ਗੁਣਾਤਮਕਤਾ ਅਤੇ ਗਿਣਾਤਮਕਤਾ ਇਸ ਮੇਲੇ ਦੀ ਸਾਰਥਿਕਤਾ ਦਾ ਆਪਣੇ ਆਪ ਵਿਚ ਪਰਮਾਣ ਪੱਤਰ ਹੈ।

ਅੰਤ ਵਿੱਚ ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਸੈਣੀ ਅਤੇ ਚੇਅਰਮੈਨ ਪਰਮਜੀਤ ਸਿੰਘ ਜਵੰਦਾ ਨੇ ਮੇਲੇ ਦੀ ਕਾਮਯਾਬੀ ਲਈ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਦੇ ਸਾਰੇ ਅਹੁਦੇਦਾਰਾਂ, ਡਾਇਰੈਕਟਰਾਂ, ਮੈਂਬਰਾਂ, ਬੈਕ ਸਟੇਜ ਕੰਮ ਕਰਨ ਵਾਲੀ ਸਾਰੀ ਟੀਮ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਪ੍ਰਮੁੱਖ ਮੀਡੀਆ ਅਦਾਰਿਆਂ ਤੋਂ ਪਹੁੰਚੇ ਹਰਜਿੰਦਰ ਸਿੰਘ ਥਿੰਦ (ਰੈਡ ਐਫ ਐਮ), ਦਵਿੰਦਰ ਸਿੰਘ ਬੈਨੀਪਾਲ, ਗੁਰਬਾਜ ਸਿੰਘ ਬਰਾੜ (ਸਰੀ ਨਿਊਜ਼), ਸੁਖਵਿੰਦਰ ਸਿੰਘ ਚੋਹਲਾ (ਦੇਸ ਪ੍ਰਦੇਸ ਟਾਈਮਜ਼) ਅਤੇ ਹਰਦਮ ਸਿੰਘ ਮਾਨ (ਬਾਬੂਸ਼ਾਹੀ) ਅਤੇ ਸਾਰੇ ਜੱਜ ਸਾਹਿਬਾਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਸਮੁੱਚੇ ਮੇਲੇ ਦਾ ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਵਿਰਕ ਨੇ ਬਾਖੂਬੀ ਨਿਭਾਇਆ ਅਤੇ ਉਨ੍ਹਾਂ ਨਾਲ ਕੁਲਵਿੰਦਰ ਕੌਰ, ਦਿਵਨੂਰ ਬੁੱਟਰ ,ਅਮਨ ਗਿੱਲ ਅਤੇ ਮਨਪ੍ਰੀਤ ਨੇ ਸਟੇਜ ਉੱਤੇ ਪੂਰਨ ਸਹਿਯੋਗ ਦਿੱਤਾ।

Leave a Reply

Your email address will not be published. Required fields are marked *