Headlines

ਕੈਲਗਰੀ ਵਿਚ ਦੀਵਾਲੀ ਮੇਲਾ 8 ਨਵੰਬਰ ਨੂੰ-ਪ੍ਰਬੰਧਕਾਂ ਵਲੋਂ ਪੋਸਟਰ ਜਾਰੀ

ਕੈਲਗਰੀ ( ਦਲਵੀਰ ਜੱਲੋਵਾਲੀਆ)-ਵਾਰਿਸ ਪ੍ਰੋਡਕਸ਼ਨ ਐਂਡ ਆਲ ਇਨ ਵੰਨ ਆਟੋ ਸਰਵਿਸ ਵਲੋਂ  ਪਰੋ ਟੈਕਸ ਬਲੌਕ  ਐਂਡ ਗਲੋਬਲ ਹਾਇਰ ਦੇ ਸਹਿਯੋਗ ਨਾਲ ਦੀਵਾਲੀ ਮੇਲਾ 8 ਨਵੰਬਰ, ਦਿਨ ਸ਼ੁਕਰਵਾਰ ਨੂੰ ਪੌਲਿਸ਼ ਕੈਨੇਡੀਅਨ ਕਲਚਰਲ ਸੈਂਟਰ ਕੈਲਗਰੀ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲਾ ਪ੍ਰਬੰਧਕਾਂ ਵਲੋਂ ਮੇਲੇ ਸਬੰਧੀ ਇਕ ਪੋਸਟਰ  ਚਾਏ ਬਾਰ 80 ਐਵਨਿਊ ਵਿਖੇ ਇਕ ਭਰਵੀਂ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ।  ਇਸ ਮੌਕੇ ਮੇਲਾ ਪ੍ਰਬੰਧਕਾਂ- ਸੁੱਖ ਟਿਵਾਣਾ, ਸਿੱਧੂ, ਮਨਦੀਪ ਦੁੱਗਲ ਤੇ ਜਤਿੰਦਰ ਸਹੇੜੀ ਤੋਂ ਇਲਾਵਾ  ਲਵ ਬਰਾੜ, ਮੱਟਾ, ਹਰਪਿੰਦਰ ਸਿੱਧੂ, ਗੁਰਵਿੰਦਰ ਢਿੱਲੋਂ, ਪਰਮ ਸੰਘਾ, ਰਣਦੀਪ ਸੰਧੂ, ਕਰਮ ਸੰਧੂ, ਬਲਵਿੰਦਰ ਵਿਰਕ, ਮਨਦੀਪ ਦੁੱਗਲ, ਖੁਸ਼ ਸਿੱਧੂ, ਪਾਲ ਏ ਵੰਨ ਟੋਇੰਗ, ਰਣਜੀਤ ਹਾਂਸ, ਕੁਲਦੀਪ ਸਿੱਧੂ, ਗੁਰਜਾਨ ਸਿੰਗਰ, ਦਲਜੀਤ ਸੰਧੂ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਮਹਿਮਾਨਾਂ ਲਈ ਚਾਹ-ਕੌਫੀ ਤੇ ਸਨੈਕਸ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਦੀਵਾਲੀ ਮੇਲਾ ਬਿਲਕੁਲ ਪਰਿਵਾਰਕ ਮੇਲਾ ਹੋਵੇਗਾ। ਐਂਟਰੀ ਕੇਵਲ ਪਾਸਾਂ ਨਾਲ ਹੋਵੇਗੀ। ਉਹਨਾਂ ਹੋਰ ਦੱਸਿਆ ਕਿ ਮੇਲੇ  ਦੌਰਾਨ ਉਘੇ ਗਾਇਕ ਮੰਗੀ ਮਾਹਲ,  ਭੋਟੂ ਸ਼ਾਹ, ਦਲਜੀਤ ਸੰਧੂ, ਗੁਣਤਾਜ ਦੰਦੀਵਾਲ, ਗਗਨ ਥਿੰਦ ਤੇ ਸਥਾਨਕ ਕਲਾਕਾਰਾਂ ਵਿਚ ਸ਼ਾਮਿਲ ਅਰਸ਼ ਕੌਰ ਤੇ ਗੁਰਜਾਨ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਐਮ ਸੀ ਜਤਿੰਦਰ ਸਹੇੜੀ ਹੋਣਗੇ। ਮੇਲੇ ਸਬੰਧੀ ਵਧੇਰੇ ਜਾਣਕਾਰੀ ਫੋਨ ਨੰਬਰ 403-430-0036, 403-945-2000 ਜਾਂ 403-797-3978 ਤੇ ਸੰਪਰਕ ਕੀਤਾ ਜਾ ਸਕਦਾ ਹੈ।